India

ਆਨਰ ਕਿਲਿੰਗ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ, ਐੱਸਸੀ ਨਾਲ ਵਿਆਹ ਕਰਨ ’ਤੇ ਭੈਣ ਦੇ ਪਰਿਵਾਰ ਨੂੰ ਮਾਰ ਮੁਕਾਇਆ ਸੀ

ਸੋਨੀਪਤ – ਝੂਠੀ ਸ਼ਾਨ ਲਈ ਸਮੂਹਿਕ ਹੱਤਿਆ ਕਰਨ ਦੇ ਇਕ ਦੋਸ਼ੀ ਨੂੰ ਵਧੀਕ ਸੈਸ਼ਨ ਜੱਜ ਰਾਜੇਂਦਰਪਾਲ ਗੋਇਲ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਉੱਥੇ, ਲੜਕੀ ਦੇ ਭਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਉਸ ਨੂੰ ਭਗੌੜਾ ਹੋ ਜਾਣ ਕਾਰਨ ਸਜ਼ਾ ਨਹੀਂ ਸੁਣਾਈ ਜਾ ਸਕੀ। ਜੱਜ ਨੇ ਇਸ ਨੂੰ ਦੁਰਲੱਭ ਮਾਮਲਾ ਕਰਾਰ ਦਿੰਦੇ ਹੋਏ ਸਖ਼ਤ ਟਿੱਪਣੀ ਕੀਤੀ। ਉੱਥੇ, ਸਮਾਜ ’ਚ ਜਾਤੀਗਤ ਕੁੜੱਤਣ ਵਧਾਉਣ ਵਾਲੀ ਦੱਸਿਆ ਹੈ। ਫਾਂਸੀ ਦੀ ਸਜ਼ਾ ਪ੍ਰਾਪਤ ਕਰਨ ਵਾਲੇ ਹਰੀਸ਼ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।ਉੱਥੇ, ਫ਼ਰਾਰ ਦੋਸੀ ਸਤੇਂਦਰ ਉਰਫ ਮੋਨੂੰ ਨੂੰ ਸਜ਼ਾ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਣਾਈ ਜਾਵੇਗੀ। ਇਸ ਹਾਦਸੇ ’ਚ ਘਟਨਾ ਵਾਲੀ ਰਾਤ ਘਰ ’ਚ ਮੌਜੂਦ ਸਾਰੇ ਪੰਜ ਲੋਕਾਂ ਨੂੰ ਗੋਲ਼ੀ ਮਾਰੀ ਗਈ ਸੀ। ਇਨ੍ਹਾਂ ’ਚੋਂ ਤਿੰਨ ਦੀ ਮੌਕੇ ’ਤੇ ਮੌਤ ਹੋ ਗਈ ਸੀ ਅਤੇ ਦੋ ਬਚ ਗਏ ਸਨ।

ਸੂਰਜ ਧਾਨਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਖਰਖੌਦਾ ਦਾ ਰਹਿਣ ਵਾਲਾ ਹੈ। ਉਸ ਦੇ ਵੱਡੇ ਭਰਾ ਪ੍ਰਦੀਪ ਨੇ ਝੱਜਰ ਦੇ ਵਿਰਧਾਨਾ ਦੀ ਰਹਿਣ ਵਾਲੀ ਸੁਸ਼ੀਲਾ ਨਾਲ ਤਿੰਨ ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਉਹ 18 ਨਵੰਬਰ 2016 ਦੀ ਰਾਤ ਨੂੰ ਪਰਿਵਾਰ ਨਾਲ ਘਰ ’ਚ ਸੌਂ ਰਿਹਾ ਸੀ। ਰਾਤ ਨੂੰ ਕਰੀਬ ਦਸ ਵਜੇ ਕਾਰ ’ਚ ਸਵਾਰ ਹੋ ਕੇ ਦੋ ਨੌਜਵਾਨ ਘਰ ਆਏ। ਉਨ੍ਹਾਂ ਨੇ ਘਰ ’ਚ ਵੜ ਕੇ ਤਾਬੜਤੋੜ ਗੋਲ਼ੀਆਂ ਵਰ੍ਹਾਈਆਂ। ਗੋਲ਼ੀ ਲੱਗਣ ਨਾਲ ਉਸ ਦੇ ਭਰਾ ਪ੍ਰਦੀਪ ਤੇ ਮਾਂ ਸੁਸ਼ੀਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲ਼ੀ ਲੱਗਣ ਨਾਲ ਸੂਰਜ, ਉਸ ਦਾ ਪਿਤਾ ਸੁਰੇਸ਼ ਅਤੇ ਦੋਸ਼ੀਆਂ ਦੀ ਭੈਣ ਸੁਸ਼ੀਲਾ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਹਸਪਤਾਲ ਇਲਾਜ ਦੌਰਾਨ ਸੁਰੇਸ਼ ਨੇ ਵੀ ਦਮ ਤੋੜ ਦਿੱਤਾ ਸੀ।

ਸੁਸ਼ੀਲਾ ਗਰਭਵਤੀ ਸੀ। ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਣ ’ਤੇ ਉਸ ਨੂੰ ਪੀਜੀਆਈ ’ਚ ਭਰਤੀ ਕਰਵਾਇਆ ਗਿਆ ਸੀ। ਉੱਥੇ ਰਾਤ ਨੂੰ ਉਸ ਨੇ ਬੇਟੇ ਨੂੰ ਜਨਮ ਦਿੱਤਾ ਸੀ। ਸੁਸ਼ੀਲਾ ਸੁਨਿਆਰ ਜਾਤੀ ਨਾਲ ਸਬੰਧਿਤ ਸੀ, ਜਦੋਂਕਿ ਉਸ ਨੇ ਧਾਨਕ ਜਾਤੀ ਦੇ ਪ੍ਰਦੀਪ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲ ਤੋਂ ਸੁਸ਼ੀਲਾ ਨੂੰ ਉਸ ਦੀ ਵੱਡੀ ਭੈਣ ਤੇ ਰਿਸ਼ਤੇਦਾਰ ਆਪਣੇ ਨਾਲ ਲੈ ਗਏ ਸਨ। ਪ੍ਰਦੀਪ ਦੇ ਪਰਿਵਾਰ ’ਚਉਸ ਦਾ ਭਰਾ ਸੂਰਜ ਤੇ ਇਕ ਭੈਣ ਹੀ ਬਚੀ ਸੀ।

ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਸੁਸ਼ੀਲਾ ਦੇ ਪ੍ਰੇਮ ਵਿਆਹ ਕਰਨ ਨਾਲ ਉਸ ਦੇ ਪਰਿਵਾਰ ਵਾਲੇ ਤੇ ਜਾਤ ਦੇ ਲੋਕ ਨਾਰਾਜ਼ ਸਨ। ਉਹ ਦੋ ਸਾਲ ਤਕ ਸੁਸ਼ੀਲਾ ਅਤੇ ਉਸ ਦੇ ਪ੍ਰੇਮੀ ਪ੍ਰਦੀਪ ਦੀ ਜਾਨ ਦੇ ਪਿੱਛੇ ਪਏ ਰਹੇ। ਉਸ ਤੋਂ ਬਾਅਦ ਦੋਸ਼ੀਆਂ ਨੇ ਸਮਾਜਿਕ ਲੋਕਾਂ ਨੂੰ ਵਿਚ ਪਾ ਕੇ ਸਮਝੌਤਾ ਕਰਵਾਉਣ ਦਾ ਨਾਟਕ ਰਚਿਆ। ਉਸ ਤੋਂ ਬਾਅਦ ਉਹ ਪ੍ਰਦੀਪ ਦੇ ਘਰ ਆਉਣ-ਜਾਣ ਲੱਗੇ। ਇਸੇ ਦੌਰਾਨ ਮੌਕਾ ਪਾ ਕੇ ਪੂਰੇ ਪਰਿਵਾਰ ਦੀ ਹੱਤਿਆ ਦੀ ਸਾਜ਼ਿਸ਼ ਰਚੀ ਅਤੇ ਸਾਰਿਆਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ।

ਘਟਨਾ ਦੇ ਦੋਸ਼ੀ ਸਤੇਂਦਰ ਉਰਫ ਮੋਨੂੰ ਸੁਸ਼ੀਲਾ ਦਾ ਭਰਾ ਤੇ ਹਰੀਸ਼ ਉਸ ਦਾ ਦੋਸਤ ਹੈ। ਇਨ੍ਹਾਂ ਨੂੰ ਸੁਣਵਾਈ ਦੌਰਾਨ ਸਜ਼ਾ ਮਿਲਣ ਦਾ ਸ਼ੱਕ ਹੋ ਗਿਆ ਸੀ। ਅਦਾਲਤ ਇਨ੍ਹਾਂ ਨੂੰ ਜੁਲਾਈ ’ਚ ਸਜ਼ਾ ਸੁਣਾਉਣ ਵਾਲੀ ਸੀ। ਸਜ਼ਾ ਸੁਣਾਈ ਜਾਣ ਵਾਲੀ ਤਰੀਕ ਨੂੰ ਹੀ ਲੜਕੀ ਦਾ ਭਰਾ ਸਤੇਂਦਰ ਉਰਫ ਮੋਨੂੰ ਭਗੌੜਾ ਹੋ ਗਿਆ ਸੀ। ਉਹ ਜ਼ਮਾਨਤ ’ਤੇ ਸੀ, ਉਸ ਤੋਂ ਬਅਦ ਉਹ ਪਕੜ ’ਚ ਨਹੀਂ ਆ ਸਕਿਆ । ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਅਦਾਲਤ ਨੇ ਸੋਮਵਾਰ ਨੂੰ ਦੋਸ਼ੀ ਸਤੇਂਦਰ ਉਰਫ਼ ਮੋਨੂੰ ਅਤੇ ਹਰੀਸ਼ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਮੰਗਲਵਾਰ ਨੂੰ ਦੋਸ਼ੀ ਹਰੀਸ਼ ਨੂੰ ਹੱਤਿਆ ਕਰਨ, ਜਾਨਲੇਵਾ ਹਮਲਾ ਕਰਨ ਅਤੇ ਐੱਸਸੀ-ਐੱਸਟੀ ਐਕਟ ਤਹਿਤ ਫਾਂਸੀ ਦੀ ਸਜ਼ਾ ਸੁਣਾਈ ਗਈ।

ਸਰਕਾਰੀ ਵਕੀਲ ਪ੍ਰਦੀਪ ਚੌਧਰੀ ਨੇ ਦੱਸਿਆ ਕਿ ਝੂਠੀ ਸ਼ਾਨ ਲਈ ਹੱਤਿਆ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਕ ਸਾਲ ’ਚ ਹੀ ਅਜਿਹੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਆਦਾਤਰ ਮਾਮਲਿਆਂ ’ਚ ਦੋਸ਼ੀਆਂ ਨੂੰ ਸਜ਼ਾ ਨਹੀਂ ਹੋ ਸਕੀ। ਅਜਿਹੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੇ ਦੂਰਲੇ ਨਤੀਜੇ ਨਿਕਲਣਗੇ। ਇਹ ਮਾਮਲਾ ਨਜ਼ੀਰ ਬਣੇਗਾ। ਇਸ ਨਾਲ ਅਜਿਹੇ ਮਾਮਲਿਆਂ ’ਤੇ ਰੋਕ ਲੱਗਣ ਦੀ ਉਮੀਦ ਜਾਗੇਗੀ।

Related posts

ਸੀਸੀਆਰਆਈ ਲਖਨਊ ਦੇ ਵਿਗਿਆਨੀਆਂ ਨੇ ਡੇਂਗੂ ਦੇ ਇਲਾਜ ਲਈ ਬਣਾਈ ਐਂਟੀ-ਵਾਇਰਲ ਦਵਾਈ

editor

ਅੱਤਵਾਦੀਆਂ ਵਲੋਂ ਸਿੱਖ ਪ੍ਰਿੰਸੀਪਲ ਸਮੇਤ ਦੋ ਟੀਚਰਾਂ ਦੀ ਸਕੂਲ ਦੇ ਵਿੱਚ ਹੱਤਿਆ

editor

ਨਾਮਜ਼ਦ ਮੈਂਬਰ ਚੁਣਨ ਲਈ ਮੀਟਿੰਗ ਬੁਲਾਏ ਜਾਣ ਦੀ ਉਡੀਕ

editor