Punjab

ਕਾਂਗਰਸ ਤੇ ਬਾਦਲ ਦਲ ਐੱਸਸੀ ਸਮਾਜ ਨੂੰ ਗੁਮਰਾਹ ਕਰਨ ‘ਤੇ ਲੱਗੇ – ਪਰਮਿੰਦਰ ਢੀਂਡਸਾ

ਟਾਂਡਾ ਉੜਮੁੜ – ਪੰਜਾਬ ਦੀ ਮੌਜ਼ੂਦਾ ਕਾਂਗਰਸ ਸਰਕਾਰ ਤੇ ਅਕਾਲੀ ਦਲ ਬਾਦਲ ਐੱਸਸੀ ਸਮਾਜ ਦੇ ਲੋਕਾਂ ਨੂੰ ਚੋਣਾਂ ਆਉਂਦੀਆਂ ਦੇਖ ਕੇ ਨਿੱਤ ਗੁਮਰਾਹ ਕਰਨ ਤੇ ਲੱਗੇ ਹੋਏ ਹਨ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਤੇ ਯੂਥ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਪਰਮਿੰਦਰ ਸਿੰਘ ਢੀਂਡਸਾ ਨੇ ਟਾਂਡਾ ਵਿਖੇ ਪਹੁੰਚਣ ‘ਤੇ ਕੀਤਾ। ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਉੜਮੁੜ ਟਾਂਡਾ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿੱਚ ਗੇ੍ਟ ਪੰਜਾਬ ਸੈਲੀਬੇ੍ਸ਼ਨ ਵਿਖੇ ਹੋਈ ਸ਼ੋ੍ਮਣੀ ਅਕਾਲੀ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਮੌਕੇ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। ਉਨਾਂ੍ਹ ਕਿਹਾ ਕਿ ਅਕਾਲੀ ਦਲ ਬਾਦਲ ਪੰਜਾਬ ਵਿੱਚ ਖੋ ਚੁੱਕੀ ਆਪਣੀ ਸਾਖ ਨੂੰ ਬਚਾਉਣ ਲਈ ਐਸਸੀ ਸਮਾਜ ਦੀਆਂ ਵੋਟਾਂ ਲੈਣ ਦੀ ਖਾਤਰ ਇਹ ਕਹਿ ਰਿਹਾ ਕਿ ਪੰਜਾਬ ਦਾ ਉਪ ਮੁੱਖ ਮੰਤਰੀ ਐੱਸਸੀ ਸਮਾਜ ਦਾ ਹੋਵੇਗਾ ਪਰੰਤੂ ਸੁਖਬੀਰ ਬਾਦਲ ਜਵਾਬ ਦੇਵੇ ਕੇ ਜਦੋਂ 2007 ਤੇ 2017 ਤੱਕ 10 ਸਾਲ ਲਗਾਤਾਰ ਪੰਜਾਬ ਵਿੱਚ ਉਨਾਂ੍ਹ ਦੀ ਸਰਕਾਰ ਰਹੀ ਹੈ ਉਦੋਂ ਐਸਸੀ ਸਮਾਜ ਦੇ ਉਪ ਮੁੱਖ ਮੰਤਰੀ ਦਾ ਚੇਤਾ ਕਿਉਂ ਨਹੀਂ ਆਇਆ। ਉਨਾਂ੍ਹ ਕਾਂਗਰਸ ਸਰਕਾਰ ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਨਹੀਂ ਬਚਾ ਸਕਣਗੇ। ਅੱਜ ਅਕਾਲੀ ਦਲ ਬਾਦਲ ਤੇ ਕਾਂਗਰਸ ਨੂੰ ਪੰਜਾਬ ਦੇ ਨਾਲ ਕੋਈ ਹਿੱਤ ਨਹੀਂ ਹੈ ਸਿਰਫ 2022 ਵਿੱਚ ਆਪਣੀ ਸਰਕਾਰ ਬਣਾਉਣ ਲਈ ਤਰਲੋ ਮੱਛੀ ਹੋਏ ਪਏ ਹਨ ਜਿਸ ਨੂੰ ਪੰਜਾਬ ਦੇ ਸੂਝਵਾਨ ਵੋਟਰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਉਨਾਂ੍ਹ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਬਦਲਾਅ ਲਿਆਉਣ ਲਈ ਪੰਜਾਬ ਦੇ ਲੋਕ ਤੀਜਾ ਮਜ਼ਬੂਤ ਬਦਲ ਲੈ ਕੇ ਆਉਣਗੇ ਤੇ ਇੰਨਾਂ ਦੋਹਾਂ ਹੀ ਰਿਵਾਇਤੀ ਪਾਰਟੀਆਂ ਨੂੰ ਮੂੰਹ ਦੀ ਖਾਣੀ ਪਵੇਗੀ। ਉਨਾਂ੍ਹ ਕਿਹਾ ਕਿ ਜਿਸ ਉਤਸ਼ਾਹ ਨਾਲ ਹਲਕੇ ਦੇ ਲੋਕ ਵੱਡੀ ਗਿਣਤੀ ਵਿੱਚ ਮੀਟਿੰਗ ‘ਚ ਆਏ ਹਨ ਉਸ ਤੋਂ ਸਪੱਸ਼ਟ ਹੈ ਕਿ ਹਲਕਾ ਟਾਂਡਾ ਦੇ ਲੋਕ ਵੀ ਬਦਲਾਅ ਲਿਆ ਕੇ ਮਨਜੀਤ ਸਿੰਘ ਦਸੂਹਾ ਨੂੰ ਅੱਗੇ ਲਿਆਉਣਾ ਚਹੁੰਦੇ ਹਨ । ਇਸ ਮੌਕੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਨੇ ਸ਼ੋ੍ਮਣੀ ਅਕਾਲੀ ਦਲ ਸੰਯੁਕਤ ਦੀ ਸਾਰੀ ਟੀਮ ਸਮੇਤ ਪਰਮਿੰਦਰ ਸਿੰਘ ਢੀਂਡਸਾ ਦਾ ਵਿਸ਼ੇਸ਼ ਸਨਮਾਨ ਕੀਤਾ।। ਇਸ ਸਾਬਕਾ ਸੰਸਦੀ ਸਕੱਤਰ ਜੱਥੇਦਾਰ ਦੇਸ਼ਰਾਜ ਸਿੰਘ ਧੁੱਗਾ, ਜ਼ਲਿ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ, ਦੋਆਬਾ ਯੂਥ ਪ੍ਰਧਾਨ ਸੁਖਵਿੰਦਰ ਸਿੰਘ ਮੂਨਕ, ਕੁਲਵਿੰਦਰ ਸਿੰਘ ਜੰਡਾ, ਪਰਮਿੰਦਰ ਸਿੰਘ ਪੰਨੂ ,ਜੱਥੇਦਾਰ ਹਰਬੰਸ ਸਿੰਘ ਮੰਝਪੁਰ, ਮਨਪ੍ਰਰੀਤ ਸਿੰਘ ਸੈਣੀ, ਜਗਤਾਰ ਸਿੰਘ ਬਲਾਲਾ, ਸਰਪੰਚ ਬਲਵੀਰ ਸਿੰਘ ਬਹਾਦਰਪੁਰ, ਕੁਲਵਿੰਦਰ ਸਿੰਘ ਸੰਨੀ ਡੱਡੀਆਂ, ਸਰਕਲ ਪ੍ਰਧਾਨ ਸ਼ਵਿਪੂਰਨ ਸਿੰਘ, ਸਰਪੰਚ ਹਰਦਿਆਲ ਸਿੰਘ ਦੇਹਰੀਵਾਲ, ਜੱਥੇਦਾਰ ਮਲਕੀਤ ਸਿੰਘ, ਸਾਬਕਾ ਸਰਪੰਚ ਸਮਿਤਰ ਸਿੰਘ ਬੋਲੇਵਾਲ, ਮਨਦੀਪ ਸਿੰਘ ਸ਼ਾਹਪੁਰ, ਜੱਥੇਦਾਰ ਨਿਰਮਲ ਸਿੰਘ ਸ਼ਾਹਪੁਰ, ਕਿਰਪਾਲ ਸਿੰਘ ਜਾਜਾ, ਦਵਿੰਦਰ ਚੋਲਾਂਗ, ਰਤਨ ਸਿੰਘ ਖੋਖਰ, ਗੁਰਮੇਲ ਸਿੰਘ ਜੌੜਾ, ਗੁਰਦੇਵ ਸਿੰਘ ਸੱਲਾਂ, ਖੇਮ ਸਿੰਘ, ਸਾਬਕਾ ਸਰਪੰਚ ਗੁਰਨਾਮ ਸਿੰਘ ਢਡਿਆਲਾ, ਕੁਲਬੀਰ ਸਿੰਘ ਢਡਿਆਲਾ, ਕੁਲਵੰਤ ਸਿੰਘ ਜੌਹਲ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

Related posts

ਅੱਠ ਨਵੰਬਰ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

editor

ਰਾਮੂਵਾਲੀਆ ਵੱਲੋਂ ਐੱਸਜੀਪੀਸੀ ਦੇ ਪ੍ਰਧਾਨਗੀ ਅਹੁਦੇ ਲਈ ਬੀਬੀ ਕਿਰਨਜੋਤ ਕੌਰ ਦੀ ਵਕਾਲਤ

editor

ਪੁਲਿਸ ਪਾਰਟੀ ’ਤੇ ਜਾਨਲੇਵਾ ਹਮਲਾ ਕਰਨ ਵਾਲਾ ਨਿਹੰਗ ਗ੍ਰਿਫ਼ਤਾਰ, ਵਾਰਦਾਤ ‘ਚ ਵਰਤਿਆ ਬਰਛੀ ਤੇ ਗੰਡਾਸਾ ਬਰਾਮਦ

editor