Punjab

ਕਾਂਗਰਸ ਲੋਕਾਂ ਨਾਲ ਕੀਤੇ ਵਾਅਦਿਆਂ ‘ਚੋਂ ਇਕ ਵੀ ਪੂਰਾ ਨਹੀਂ ਕਰ ਸਕੀ – ਸੁਖਬੀਰ ਸਿੰਘ ਬਾਦਲ

ਚੱਬੇਵਾਲ – ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਨਾਲ਼ ਸੰਪਰਕ ਬਣਾਉਣ ਵਾਸਤੇ ਸ਼ੁਰੂ ਕੀਤੀ ਮੁਹਿੰਮ ਤਹਿਤ ਮੰਗਲਵਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਕਸਬਾ ਚੱਬੇਵਾਲ ਵਿਖੇ ਪਹੁੰਚ ਕੇ ਦਾਣਾ ਮੰਡੀ ਚੱਬੇਵਾਲ ਵਿਖੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਸ਼ੋ੍ਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਤੇ ਸਰਕਲ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ ਦੀ ਅਗਵਾਈ ਵਿਚ ਕਰਵਾਏ ਗਏ ਅਕਾਲੀ-ਬਸਪਾ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਚਾਹੇ ਘਰ ਘਰ ਅੰਦਰ ਰੁਜ਼ਗਾਰ ਦੇਣਾ, ਸ਼ਗਨ ਸਕੀਮ, ਕਿਸਾਨਾਂ ਦੀ ਕਰਜ਼ਾ ਮੁਆਫੀ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨਾ, ਮੁਫ਼ਤ ਵਿਦਿਆ ਅਤੇ ਸਿਹਤ ਸਹੂਲਤਾਂ ਦੇਣਾ ਆਦਿ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਗੋਂ ਲੋਕਾਂ ਉੱਤੇ ਤਰਾਂ੍ਹ-ਤਰਾਂ੍ਹ ਦੇ ਬੇਤਹਾਸ਼ਾ ਟੈਕਸ ਲਗਾ ਕੇ ਪੰਜਾਬ ਦੀ ਜਨਤਾ ਦਾ ਆਰਥਿਕ ਪੱਖੋਂ ਸ਼ੋਸ਼ਣ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਭਿ੍ਸ਼ਟਾਚਾਰ ਅਤੇ ਬੇਰੁਜ਼ਗਾਰੀ ਸਿਖਰ ਤੇ ਹੈ, ਪੰਜਾਬ ਦਾ ਹਰ ਮੁਲਾਜ਼ਮ ਵਰਗ ਸੜਕਾਂ ਉੱਤੇ ਪੰਜਾਬ ਸਰਕਾਰ ਖ਼ਲਿਾਫ ਮੁਜ਼ਾਹਰੇ ਕਰ ਰਿਹਾ ਹੈ । ਉਨਾਂ੍ਹ ਕਿਹਾ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੰਜਾਬ ਦੇ ਲੋਕਾਂ ਨਾਲ ਨਿੱਤ ਵੱਡੇ-ਵੱਡੇ ਨਵੇਂ ਵਾਅਦੇ ਕਰ ਰਹੇ ਹਨ ਜੋ ਕਿ ਅਜੇ ਤੱਕ ਉਨਾਂ੍ਹ ਨੇ ਇਕ ਵੀ ਪੂਰਾ ਨਹੀਂ ਕੀਤਾ ਅਤੇ ਨਾ ਹੀ ਪੂਰਾ ਕਰ ਸਕਣਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਹੁਣ ਕੋਈ ਜਨ-ਅਧਾਰ ਨਹੀਂ ਰਿਹਾ ਅਤੇ ਪੰਜਾਬ ਦੇ ਲੋਕ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਨੂੰ ਚਲਦਾ ਕਰ ਕੇ ਪੰਜਾਬ ਵਿੱਚ ਅਕਾਲੀ- ਬਸਪਾ ਦੀ ਸਰਕਾਰ ਦੇਖਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲੀ ਅਤੇ ਤਰੱਕੀ ਦੀਆਂ ਲੀਹਾਂ ਉੱਤੇ ਪਾਇਆ ਜਾ ਸਕੇ। ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਲੋਕਾਂ ਨਾਲ ਤਰਾਂ੍ਹ ਤਰਾਂ੍ਹ ਦੇ ਵਾਅਦੇ ਕਰਕੇ ਸਬਜ਼ਬਾਗ ਦਿਖਾ ਰਿਹਾ ਹੈ। ਉਨਾਂ੍ਹ ਕਿਹਾ ਕਿ ਜਿਹੜੇ ਵਾਅਦੇ ਕੇਜਰੀਵਾਲ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਹੈ, ਜਿੱਥੇ ਉਸ ਦੀ ਦਿੱਲੀ ਵਿੱਚ ਆਪਣੀ ਸਰਕਾਰ ਹੈ ਉਥੇ ਉਸ ਨੇ ਇੱਕ ਵੀ ਲਾਗੂ ਨਹੀਂ ਕੀਤਾ। ਸੁਖਬੀਰ ਸਿੰਘ ਬਾਦਲ ਨੇ ਅਕਾਲੀ ਬਸਪਾ ਵੱਲੋਂ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਐਲਾਨੇ ਗਏ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਲਈ ਕਿਹਾ । ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼ੋ੍ਮਣੀ ਅਕਾਲੀ ਦਲ ਦੇ ਸਕੱਤਰ, ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਅਕਾਲੀ-ਬਸਪਾ ਦੇ ਦੇ ਉਮੀਦਵਾਰ ਸੋਹਣ ਸਿੰਘ ਠੰਡਲ, ਸਾਬਕਾ ਮੈਂਬਰ ਰਾਜ ਸਭਾ ਵਰਿੰਦਰ ਸਿੰਘ ਬਾਜਵਾ, ਜ਼ਲਿ੍ਹਾ ਪ੍ਰਧਾਨ ਦਿਹਾਤੀ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਜ਼ਲਿ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ, ਨਿਰਮਲ ਸਿੰਘ ਭੀਲੋਵਾਲ ਸਰਕਲ ਪ੍ਰਧਾਨ ਚੱਬੇਵਾਲ, ਸਤਨਾਮ ਸਿੰਘ ਬੰਟੀ ਜ਼ਲਿਾ ਪ੍ਰਧਾਨ ਬੀ ਸੀ ਵਿੰਗ, ਅਮਨਦੀਪ ਸਿੰਘ ਸੋਨੀ, ਪਰਮਜੀਤ ਸਿੰਘ ਪੰਜੌੜ ਜ਼ਲਿ੍ਹਾ ਪ੍ਰਧਾਨ ਐਸ ਸੀ ਵਿੰਗ, ਪਲਵਿੰਦਰ ਕੁਮਾਰ ਮਾਨਾ, ਰਣਜੀਤ ਕੁਮਾਰ ਬਸਪਾ ਆਗੂ ਨੇ ਪੰਜਾਬ ਵਿਚਲੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਅਤੇ ਅਕਾਲੀ ਬਸਪਾ ਉਮੀਦਵਾਰਾਂ ਦੇ ਹੱਕ ਵਿੱਚ ਲੋਕਾਂ ਨੂੰ ਭੁਗਤਣ ਲਈ ਕਿਹਾ ਤਾਂ ਜੋ ਪੰਜਾਬ ਵਿੱਚ ਅਕਾਲੀ ਬਸਪਾ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਇਕਬਾਲ ਸਿੰਘ ਖੇੜਾ, ਰਵਿੰਦਰ ਸਿੰਘ ਠੰਡਲ, ਸੁਖਦੇਵ ਸਿੰਘ ਬੰਬੇਲੀ, ਗੁਰਚਰਨ ਸਿੰਘ ਮਿੰਟੂ ਬੋਹਣ, ਰਵਿੰਦਰਪਾਲ ਸਿੰਘ ਰਾਏ ਮਾਸਟਰ ਰਛਪਾਲ ਸਿੰਘ ਜਲਵੇੜਾ ਠੇਕੇਦਾਰ ਹਰਦੀਪ ਸਿੰਘ ਬਾਹੋਵਾਲ, ਦਵਿੰਦਰ ਸਿੰਘ ਬੈਂਸ ਬਾਹੋਵਾਲ, ਵਾਸਦੇਵ ਸਿੰਘ ਮਰੂਲਾ , ਪਰਗਟ ਸਿੰਘ ਖਾਬੜਾ, ਸੰਨੀ ਭੀਲੋਵਾਲ, ਪੰਮੀ ਲਹਿਲੀ ਕਲਾਂ, ਜੁਪਿੰਦਰ ਸਿੰਘ, ਸੁਖਵਿੰਦਰ ਸਿੰਘ ਪੰਨੂੰ, ਰਣਧੀਰ ਸਿੰਘ ਭਾਰਜ, ਜੰਗਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਅਕਾਲੀ ਬਸਪਾ ਵਰਕਰ ਹਾਜ਼ਰ ਸਨ।

Related posts

ਅਸਮਾਨੀ ਬਿਜਲੀ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, 1 ਗੰਭੀਰ ਜ਼ਖ਼ਮੀ

editor

ਸੁਖਬੀਰ ਸਿੰਘ ਬਾਦਲ ਦਾ ਭਾਜਪਾ ਨਾਲ ਅਕਾਲੀ ਦਲ ਦੇ ਗਠਜੋੜ ਸਬੰਧੀ ਆਇਆ ਵੱਡਾ ਬਿਆਨ

editor

ਸਿੱਖ ਧਾਰਮਿਕ ਅਸਥਾਨਾਂ ’ਤੇ ਜਾਣ ਵਾਲੇ ਜੱਥਿਆਂ ਦੀ ਸੂਚੀ ’ਚੋਂ ਕੱਟ ਰਿਹਾ ਹਿੰਦੂ ਸ਼ਰਧਾਲੂਆਂ ਦੇ ਨਾਂ

editor