Articles Pollywood

ਕੈਮਰਾ ਔਨ – ‘ਮਾਹੀ ਮੇਰਾ ਨਿੱਕਾ ਜਿਹਾ’

ਲੇਖਕ: ਸੁਰਜੀਤ ਜੱਸਲ

ਲਾਕਡਾਊਨ ਦੇ ਬੰਧਨਾਂ ਤੋਂ ਮੁਕਤ ਹੋਇਆ ਪੰਜਾਬੀ ਸਿਨਮਾ ਹੁਣ ਚੰਗੀ ਰਫਤਾਰ ਫੜਦਾ ਨਜਰ ਆ ਰਿਹਾ ਹੈ। ਜਿੱਥੇ ਚਿਰਾਂ ਤੋਂ ਤਿਆਰ ਪਈਆਂ ਫਿਲਮਾਂ ਰਿਲੀਜ ਹੋ ਰਹੀਆਂ ਹਨ ਉੱਥੇ ਅਨੇਕਾਂ ਨਵੀਆਂ ਫ਼ਿਲਮਾਂ ਦੀ ਸੂਟਿੰਗ ਵੀ ਜੋਰਾਂ ਸੋਰਾਂ -ਤੇ ਚੱਲ ਰਹੀ ਹੈ।
‘ਲਾਵਾਂ ਫੇਰੇ, ਮਿੰਦੋ ਤਸੀਲਦਾਰਨੀ, ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ, ਤੇ ਹੇਟਰਜ਼ ਨਾਂ ਦੀਆਂ ਫ਼ਿਲਮਾਂ ਬਣਾਉਣ ਵਾਲੇ ‘ਰੰਜੀਵ ਸਿੰਗਲਾ’ ਪ੍ਰੋਡਕਸ਼ਨ ਦੇ ਬੈਨਰ ਵਲੋਂ ਇੰਨੀ ਦਿਨੀਂ ਆਪਣੀ ਨਵੀਂ ਫ਼ਿਲਮ ‘‘ਮਾਹੀ ਮੇਰਾ ਨਿੱਕਾ ਜਿਹਾ’’ ਦਾ ਨਿਰਮਾਣ ਆਰੰਭਿਆ ਹੈ। ਨਿਰਮਾਤਾ ‘ਰੰਜੀਵ ਸਿੰਗਲਾ’ ਦੀ ਇਹ ਫ਼ਿਲਮ ਸਮਾਜ ਨਾਲ ਜੁੜੇ ਬਹੁਤ ਹੀ ਦਿਲਚਸਪ ਵਿਸ਼ੇ ਦੀ ਕਹਾਣੀ ਹੈ, ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਚੇਤਨਾ ਤੇ ਮਨੁੱਖੀ ਫਰਜਾਂ ਪ੍ਰਤੀ ਜਾਗਰੂਕ ਵੀ ਕਰੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ‘ਸਤਿੰਦਰ ਦੇਵ’ ਨੇ ਕੀਤਾ ਹੈ। ਫ਼ਿਲਮ ’ਚ ਪੁਖਰਾਜ ਭੱਲਾ, ਹਸ਼ਨੀਨ ਚੌਹਾਨ, ਜਸਵਿੰਦਰ ਭੱਲਾ, ਸੀਮਾ ਕੌਸ਼ਲ, ਸੁੱਖੀ ਚਹਿਲ, ਅਨੀਤਾ ਦੇਵਗਨ, ਏਕਤਾ ਖੇੜਾ, ਹਨੀ ਮੱਟੂ, ਅਸ਼ੋਕ ਪਾਠਕ, ਤੇ ਕਰਨਵੀਰ ਦਿਓਲ, ਅਹਿਮ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ‘ਜਗਦੇਵ ਸੇਖੋਂ’ ਨੇ ਲਿਖੀ ਹੈ। ਸਕਰੀਨਪਲੇਅ ਅਮਨ ਸਿੱਧੂ ਤੇ ਸੰਵਾਦ ਭਿੰਦੀ ਤੋਲਾਵਾਲ ਤੇ ਅਮਨ ਸਿੱਧੂ ਨੇ ਲਿਖੇ ਹਨ।
ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ‘ਰੰਜੀਵ ਸਿੰਗਲਾ’ ਨੇ ਕਿਹਾ ਕਿ ‘‘ਮਾਹੀ ਮੇਰਾ ਨਿੱਕਾ ਜਿਹਾ’’ ਫ਼ਿਲਮ ਦੀ ਕਹਾਣੀ ਇਕ ਮਧਰੇ ਕੱਦ ਦੇ ਵਿਅਕਤੀ ਦੇ ਜੀਵਨ ਅਧਾਰਤ ਹੈ, ਜੋ ਦਰਸ਼ਕਾਂ ਦਾ ਇਕ ਨਵੇਂ ਤਰੀਕੇ ਤੋ ਮਨੋਰੰਜਨ ਕਰੇਗੀ। ਇਸ ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਲਾਜਵਾਬ ਬਣਿਆ ਹੈ। ਫ਼ਿਲਮ ਦੀ ਸੂਟਿੰਗ ਦਾ ਪਹਿਲਾ ਸੈਡਿਊਲ ਮੁਕੰਮਲ ਕਰ ਲਿਆ ਹੈ, ਜਲਦ ਹੀ ਇਸਦੇ ਤਕਨੀਕੀ ਕੰਮ ਵੀ ਸ਼ੁਰੂ ਹੋਣ ਜਾ ਰਹੇ ਹਨ।

Related posts

ਸੋਨਾਰ ਬੰਗਲਾ !

admin

ਕੋਰੋਨਾਵਾਇਰਸ ਦੀ ਮਾਰ ਪਰ ਨਾਲ-ਨਾਲ ਹੋ ਰਿਹਾ ਸੁਧਾਰ !

admin

ਲੰਬੀਆਂ ਲੱਤਾਂ ਕਰਕੇ ਪੂਰੀ ਦੁਨੀਆਂ ‘ਚ ਮਸ਼ਹੂਰ ਹੋ ਗਈ !

admin