Punjab

ਗੁਰਦਾਸਪੁਰ ਦੇ ਸ਼ਹੀਦ ਮਨਦੀਪ ਸਿੰਘ ਦੀ ਦੇਹ ਘਰ ਪੁੱਜੀ

ਬਟਾਲਾ – ਜੰਮੂ ਦੇ ਪੁਣਛ ਸੈਕਟਰ ‘ਚ ਅਤਿਵਾਦੀਆਂ ਨਾਲ ਲੋਹਾ ਲੈਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਦੇ ਸ਼ਹੀਦ ਹੋਏ ਮਨਦੀਪ ਸਿੰਘ ਦਾ ਅੰਤਮ ਸਸਕਾਰ ਉਸਦੇ ਪਿੰਡ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਹੈ ਮ੍ਰਿਤਕ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ਚ ਲਪੇਟੀ ਹੋਈ ਸੀ ਤੇ ਫੌਜ ਵੱਲੋਂ ਬੜੇ ਹੀ ਅਦਬ ਤੇ ਸਤਿਕਾਰ ਤਰੀਕੇ ਦੇ ਨਾਲ ਬੈਂਡ ਵਾਜੇ ਦੇ ਨਾਲ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਘਰ ਲੈ ਆਇਆ ਲਿਜਾਇਆ ਗਿਆ। ਜਿਉਂ ਹੀ ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੇ ਪਿੰਡ ਵਾਸੀਆਂ ਨੇ ‘ਮਨਦੀਪ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਤੇ ਸ਼ਹੀਦ ਨੂੰ ਆਪਣੇ ਪਿੰਡ ਵਾਸੀਆਂ ਵੱਲੋਂ ਸ਼ਰਧਾ ਭੇਟ ਕੀਤੀ ਤੇ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਦੇ ਨਾਅਰੇ ਲਗਾਏ।

ਸ਼ਹੀਦ ਮਨਦੀਪ ਸਿੰਘ ਦੇ ਅੰਤਿਮ ਸਸਕਾਰ ਮੌਕੇ ਜਿੱਥੇ 16 ਸਿੱਖ ਰੈਜਮੈਂਟ ਦੇ ਉੱਚ ਫੌਜੀ ਅਫ਼ਸਰ ਹਾਜ਼ਰ ਸਨ ,ਉਥੇ ਨਾਲ ਹੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਆਪ ਆਗੂ ਬਲਬੀਰ ਸਿੰਘ ਪੰਨੂ, ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ, ਏਡੀਸੀ ਵਿਕਾਸ ਰਾਹੁਲ, ਐੱਸਐੱਸਪੀ ਗੁਰਦਾਸਪੁਰ ਡਾ ਨਾਨਕ ਸਿੰਘ,ਐੱਸਡੀਐਮ ਗੁਰਦਾਸਪੁਰ ਹਰਪ੍ਰੀਤ ਸਿੰਘ ,ਕਰਨਲ ਜਸਬੀਰ ਸਿੰਘ ਬੋਪਾਰਾਏ ਡਿਪਟੀ ਡਾਇਰੈਕਟਰ ਰੱਖਿਆ ਸੇਵਾਵਾਂ ਤੇ ਭਲਾਈ ਵਿਭਾਗ ,ਚੇਅਰਮੈਨ ਉਂਕਾਰ ਸਿੰਘ ਲਾਟੀ, ਚੇਅਰਮੈਨ ਰਾਜਿੰਦਰ ਸਿੰਘ ਸਰੂਪਵਾਲੀ, ਚੇਅਰਮੈਨ ਸਤਿੰਦਰ ਸਿੰਘ ਪਿੰਕਾ ,ਕਾਂਗਰਸੀ ਆਗੂ ਹਰਵਿੰਦਰ ਸਿੰਘ ਸੰਧੂ ਸਮੇਤ ਇਲਾਕੇ ਦੀਆਂ ਮੋਹਤਵਰ ਸ਼ਖਸੀਅਤਾਂ ਨੇ ਸ਼ਹੀਦ ਮਨਦੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।ਸ਼ਹੀਦ ਮਨਦੀਪ ਸਿੰਘ ਨੂੰ ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇਣ ਉਪਰੰਤ, ਉਸ ਦੀ ਚਿਖਾ ਨੂੰ ਉਹਦੇ ਬੇਟੇ ਮਨਤਾਜ ਸਿੰਘ ਅਤੇ ਸ਼ਹੀਦ ਦੇ ਭਰਾ ਜਗਰੂਪ ਸਿੰਘ ਨੇ ਚਿਖਾ ਦਿਖਾਈ ।ਸ਼ਹੀਦ ਦੀ ਮਾਤਾ ਮਨਜੀਤ ਕੌਰ ਅਤੇ ਸ਼ਹੀਦ ਦੀ ਪਤਨੀ ਮਨਦੀਪ ਕੌਰ ਨੇ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ ਤੇ ਮਾਣ ਪ੍ਰਗਟਾਇਆ ਹੈ ।ਭਾਵੇਂ ਕਿ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ ਨੂੰ ਹਰ ਕੋਈ ਨਮਨ ਕਰ ਰਿਹਾ ਸੀ, ਪਰ ਫਿਰ ਵੀ ਪੂਰੇ ਪਿੰਡ ਦਾ ਮਾਹੌਲ ਗ਼ਮਗੀਨ ਹੋ ਪਿਆ ਸੀ ।ਸ਼ਹੀਦ ਮਨਦੀਪ ਸਿੰਘ ਦਾ ਬੇਟਾ ਮਨਤਾਜ ਸਿੰਘ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਉਂਦਾ ਹੋਇਆ ਦੱਸਣਯੋਗ ਹੈ ਕਿ ਸ਼ਹੀਦ ਮਨਦੀਪ ਸਿੰਘ ਦਾ 13 ਅਕਤੂਬਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮਨਦੀਪ ਸਿੰਘ ਪੁਣਛ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਪੰਜ ਜਵਾਨਾਂ ਵਿਚ ਸ਼ਾਮਲ ਸਨ ਤੇ ਉਨ੍ਹਾਂ ਦੀ ਸ਼ਹਾਦਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।

ਦੱਸ ਦੇਈਏ ਕਿ ਜੰਮੂ -ਕਸ਼ਮੀਰ ਦੇ ਪੁਣਛ ਸੈਕਟਰ ਦੇ ਸੂਰਨਕੋਟ ਵਿਚ ਅੱਤਵਾਦੀਆਂ ਨਾਲ ਲੜਦੇ ਹੋਏ, ਆਪਣੇ ਚਾਰ ਸਾਥੀਆਂ ਸਮੇਤ, ਫ਼ੌਜ ਦੀ 16 ਰਾਸ਼ਟਰੀ ਰਾਈਫਲਜ਼ (11 ਸਿੱਖ) ​​ਨਾਇਕ ਮਨਦੀਪ ਸਿੰਘ ਦਾ ਪਿੰਡ ਚੱਠਾ ਕਲਾਂ ਦਾ ਅੱਜ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਨ੍ਹਾਂ ਨੂੰ ਆਖਰੀ ਵਿਦਾਈ ਦੇਣ ਲਈ ਇੱਥੇ ਪਹੁੰਚਣਗੇ। ਮੰਗਲਵਾਰ ਨੂੰ ਸ਼ਹੀਦਾਂ ਦੇ ਘਰ ਆਗੂਆਂ ਤੇ ਅਧਿਕਾਰੀਆਂ ਦੀ ਭੀੜ ਸੀ।ਸ਼ਹੀਦ ਦੇ ਅੰਤਿਮ ਸੰਸਕਾਰ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਡੀਸੀ ਗੁਰਦਾਸਪੁਰ ਐੱਸਐੱਸਪੀ ਗੁਰਦਾਸਪੁਰ ਸਮੇਤ ਹੋਰ ਆਲ੍ਹਾ ਅਧਿਕਾਰੀ ਪਹੁੰਚ ਗਏ।

ਭਾਵੇਂ ਕਿ ਪਰਿਵਾਰ ਨੂੰ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ ਤੇ ਮਾਣ ਹੈ ਪਰ ਫਿਰ ਵੀ ਘਰ ‘ਚ ਮਾਹੌਲ ਪੂਰਾ ਅਤਿ ਗਮਗੀਨ ਹੋਇਆ ਪਿਆ ਹੈ।ਸ਼ਹੀਦ ਨੂੰ ਸਲਾਮੀ ਦੇਣ ਲਈ ਫੌਜ ਦੀ ਟੁਕੜੀ ਪਹੁੰਚ ਚੁੱਕੀ ਹੈ।

Related posts

ਸ਼੍ਰੋਮਣੀ ਕਮੇਟੀ ਨੇ ਪੀੜਤ ਕਿਸਾਨ ਪਰਿਵਾਰਾਂ ਨੂੰ ਦਿੱਤੇ ਪੰਜ-ਪੰਜ ਲੱਖ ਰੁਪਏ

editor

ਗੁਰਮੀਤ ਰਾਮ ਰਹੀਮ ਨੂੰ 29 ਅਕਤੂਬਰ ਨੂੰ ਫਰੀਦਕੋਟ ਅਦਾਲਤ ‘ਚ ਪੇਸ਼ ਹੋਣ ਦੇ ਆਦੇਸ਼

editor

ਸੁਖਬੀਰ ਬਾਦਲ ਨੇ ਜਥੇਦਾਰ ਡੰਗ ਦੀ ਹਾਜ਼ਰੀ ‘ਚ ਜੇਜੇ ਅਰੋੜਾ ਨੂੰ ਦਿੱਤਾ ਥਾਪੜਾ

editor