Articles Women World

ਘਰ ਦੀ ਸਜਾਵਟ ਵਿੱਚ ਰੰਗਾਂ ਦਾ ਮਹੱਤਵ

ਜਿਵੇ ਰੰਗ ਪ੍ਰਕਿਰਤੀ ਨੂੰ ਬਹੁਤ ਪਸੰਦ ਅਤੇ ਰੰਗੀਨ ਬਣਾਈ ਰੱਖਦੇ ਹਨ ਅਤੇ ਇਸ ਦਾ ਅਟੁੱਟ ਹਿੱਸਾ ਹਨ। ਇਸੇ ਤਰ੍ਹਾਂ ਘਰ ਹੋਵੇ ਜਾਂ ਕੋਈ ਹੋਰ ਇਮਾਰਤ ਰੰਗ ਸਜਾਵਟ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਹਨ। ਸਹੀ ਰੰਗਾਂ ਨਾਲ ਘਰ ਦੀ ਸੁੰਦਰ ਨੂੰ ਚਾਰ ਚੰਨ ਲਾਏ ਜਾ ਸਕਦੇ ਹਨ। ਘਰ ਨੂੰ ਆਕਰਸ਼ਕ ਬਣਾਉਣ ਲਈ ਰੰਗਾਂ ਦੀ ਢੁੱਕਵੀਂ ਚੋਣ ਬਹੁਤ ਜ਼ਰੂਰੀ ਹੈ। ਰੰਗ ਮਨੱੁੱਖ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਬਹੁਤ ਪ੍ਰਭਾਵ ਪਾਉਗਦੇ ਹਨ। ਸਹੀ ਰੰਗ ਇੱਕ ਥੱਕੇ ਹੋਏ ਵਿਅਕਤੀ ਨੂੰ ਤਾਜਗੀ ਦਾ ਅਹਿਸਾਸ ਦੇ ਸਕਦੇ ਹਨ। ਰੰਗਾਂ ਦੀ ਪਸੰਦ ਦੇ ਆਧਾਰ ਤੇ ਹੀ ਕਿਸੇ ਵਿਅਕਤੀ ਦੇ ਸੁਭਾਅ ਦਾ ਪਤਾ ਲਗਾਇਆ ਜਾ ਸਕਦਾ ਹੈ। ਇੱਕ ਭੌਤਿਕ ਵਿਗਿਆਨੀ ਲਈ ਰੰਗ ਵੇਵ ਲੈਂਥ ਹਨ, ਜਿਸ ਨੂੰ ਉਹ ਮਾ ਸਕਦਾ ਹੈ ਤੇ ਇੱਕ ਚਿੱਤਰਕਾਰ ਲਈ ਆਪਣੀਆਂ ਭਾਵਨਾ ਤੇ ਵਿਚਾਰਾਂ ਨੂੰ ਦਰਸਾਉਣ ਦਾ ਇੱਕ ਸਾਧਨ ਹੈ।
ਆਧੁਨਿਕ ਖੋਜ ਤੋਂ ਇਹ ਸਿੱਧ ਹੋ ਚੁੱਕਿਆ ਹੈ ਕਿ ਰੰਗ ਦਾ ਮਨੁੱਖੀ ਜੀਵਨ ਤੇ ਬਹੁਤ ਅਸਰ ਹੈ। ਪੁਰਾਤਨ ਵੈਦ ਤਾਂ ਅੱਜ ਵੀ ਸੂਰਜੀ ਰੌਸ਼ਨੀ ਵਿੱਚ ਰੱਖੀਆਂ ਰੰਗੀਨ ਸ਼ੀਸ਼ੇ (ਕੱਚ) ਦੀਆਂ ਬੋਤਲ ਦਾ ਪਾਣੀ ਸਫਲਤਾ ਨਾਲ ਵੱਖ-ਵੱਖ ਬਿਮਾਰੀ ਲਈ ਵਰਤ ਰਹੇ ਹਨ। ਜਿਵੇਂ ਕਿ ਲਾਲ ਰੰਗ ਵਾਤਾਵਰਣ ਵਿੱਚ ਉਤੇਜ਼ਨਾ ਤੇ ਹਰਾ ਰੰਗ ਇਸ ਵਿੱਚ ਸਹਿਜਤਾ ਭਰ ਦਿੰਦੇ ਹਨ। ਇਸ ਤਰ੍ਹਾਂ ਦੀਵਾਰਾਂ ਪਰਤੇ ਤੇ ਸੋ ਆਦਿ ਦੇ ਰੰਗ ਕਮਰੇ ਦੇ (ਮਿਜਾਜ਼) ਨੂੰ ਹੀ ਬਦਲ ਦਿੰਦੇ ਹਨ।
ਮੋਟੇ ਤੌਰ ‘ਤੇ ਰੰਗਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ, ਠੰਢੇ ਅਤੇ ਗਰਮ ਰੰਗ। ਘਰ ਦੇ ਜਿਨ੍ਹਾਂ ਕਮਰਿਆਂ ਵਿੱਚ ਸੂਰਜੀ ਰੌਸ਼ਨੀ ਪੂਰੀ ਆਉਦੀ ਹੋਵੇ, ਉਨਾਂ ਕਮਰਿਆਂ ਵਿੱਚ ਠੰਢਕ ਦੇਣ ਵਾਲੇ ਰੰਗ (ਜਿਵੇਂ ਹਰਾ, ਨੀਲਾ ਜਾਂ ਬੈਗਨੀ ਰੰਗ ਆਦਿ) ਦੀ ਵਰਤੋਂ ਠੀਕ ਰਹਿੰਦੀ ਹੈ ਇਹ ਰੰਗ ਅੱਖਾਂ ਨੂੰ ਠੰਡਕ ਦਿੰਦੇ ਹਨ ਤੇ ਸੀਤਲ ਵਾਤਾਵਰਣ ਪੈਦਾ ਕਰਦੇ ਹਨ। ਹਲਕੇ ਰੰਗ ਦੀ ਸ਼ੈਡ ਨਾਲ ਰੰਗ ਕੀਤੀਆਂ ਦੀਵਾਰਾਂ ਵਾਲੇ ਕਮਰ ਵਿੱਚ ਗੂੜ੍ਹ ਰੰਗ ਦ ਪਰਦੇ ਵੀ ਅੱਖਾਂ ਨੂੰ ਠੰਢਕ ਦਿੰਦੇ ਦੇ ਉਲਟ ਹਨੇਰ ਕਮਰਿਅ ਲਈ ਗਰਮ (ਨਿੱਘੇ) ਰੰਗਾਂ (ਲਾਲ, ਪੀਲਾ, ਕਰੀਮ ਅਤੇ ਸੰਤਰੀ ਆਦਿ ਦੀ ਵਰਤੋਂ ਜ਼ਿਆਦਾ ਠੀਕ ਰਹਿੰਦੀ ਹੈ। ਘੱਟ ਰੌਸ਼ਨੀ ਵਾਲੇ ਕਮਰੇ ਲਈ ਕਰੀਮ ਰੰਗ ਦੀ ਚੋਣ ਕਮਰੇ ਨੂੰ ਹੋਰ ਰੋਸ਼ਨੀ ਦੇ ਸਕਦੀ ਹੈ। ਜਿਥੇ ਇਹ ਕਮਰਿਆਂ ਨੂੰ ਚਮਕ ਦਿੰਦੇ ਹਨ, ਉਥੇ ਉਹ ਰੰਗ ਅੱਖਾਂ ਨੂੰ ਗਰਮੀ ਦਾ ਅਹਿਸਾਸ ਵੀ ਦਿੰਦੇ ਹਨ।
ਰੰਗਾਂ ਦੀ ਹਰ ਤਰ੍ਹਾਂ ਦੀ ਵਿਉਤਬੰਦੀ ਵਿੱਚ ਇੱਕ ਰੰਗ ਪ੍ਰਧਾਨ ਹੁੰਦਾ ਹੈ। ਆਮ ਤੌਰ ‘ਤੇ ਦੀਵਾਰਾਂ ਦਾ ਰਕਬਾ ਹੀ ਸਭ ਤੋਂ ਜ਼ਿਆਦਾ ਹੁੰਦਾ ਹੈ, ਇਸ ਲਈ ਪ੍ਰਧਾਨ ਰੰਗ ਹੀ ਦੀਵਾਰਾਂ ਤੇ ਕੀਤਾ ਜਾਂਦਾ ਹੈ ਅਤੇ ਦੂਜਾ ਰੰਗ ਥੋੜ੍ਹੀ ਥਾਂ ਲਈ ਵਰਤਿਆ ਜਾਂਦਾ ਹੈ ਰੰਗ ਜਿਥੇ ਕਮਰਿਆਂ ਦੀ ਸੁੰਦਰਤਾ ਨੂੰ ਵਧਾਉਦੇ ਹਨ, ਉਥੇ ਇਹ ਕਮਰੇ ਦੇ ਆਕਾਰ ਤੇ ਸਥਾਨ ਦੀ ਸ਼ਕਲ ਨੂੰ ਵੀ ਕਾਫੀ ਹੱਦ ਤੱਕ ਬਦਲਣ ਦਾ ਭੁਲੇਖਾ ਪਾ ਸਕਦੇ ਹਨ।
* ਇੱਕ ਤੰਗ ਤੇ ਲੰਬੇ ਕਮਰੇ ਦੇ ਕਿਸੇ ਗੂੜ੍ਹੇ ਨਾਲ ਤੇ ਲੰਬੀਆਂ ਦੀਵਾਰਾਂ ਹਲਕੇ ਰੰਗ ਨਾਲ ਪੇਂਟਕਰਕੇ ਉਸ ਨੂੰ ਚੌੜ ਕਮਰੇ ਦਾ ਭੁਲੇਖਾ ਪਾਇਆ ਜਾ ਸਕਦਾ ਹੈ।
* ਕਿਸ ਕਮਰੇ ਦੀ ਉੱਚੀ ਛੱਤ ਤੇ ਗੂੜੇ (ਡਾਰਕ) ਰੰਗ ਦਾ ਪੇਂਟ ਕਰਕੇ ਨੀਵੀਂ ਹੋਣ ਦਾ ਤੇ ਨੀਵੀਂ ਛੱਤ ਨੂੰ ਹਲਕ ਤੇ ਸਫੇਦ ਰੰਗ ਨਾਲ ਪੇਂਟ ਕਰਕੇ ਉੱਚੀ ਹੋਣ ਦਾ ਭੁਲੇਖਾ ਦਿੱਤਾ ਜਾ ਸਕਦਾ ਹੈ।
* ਵਰਗਾਕਾਰ ਕਮਰੇ ਦੀ ਇੱਕ ਦੀਵਾਰ ਇੱਕ ਰੰਗ ਵਿੱਚ ਅਤੇ ਬਾਕੀ ਦੀਆਂ ਤਿੰਨ ਦਿਵਾਰਾਂ ਇੱਕ ਵੱਖਰ ਰੰਗ ਵਿੱ ਪੇਂਟ ਕਰਕੇ ਆਇਤਾਕਾਰ ਕਮਰ ਦਾ ਭੁਲੇ ਪਾਇਆ ਜਾ ਸਕਦਾ ਹੈ।
* ਕਾਲਾ ਰੰਗ ਕੀਤੀ ਹੋਈ ਬਰਾਬਰ ਜਾਂ ਸਫੈਦ ਰੰਗ ਕੀਤੀ ਥਾਂ ਤੇ ਮੁਕਾਬਲ ਛੋਟੀ ਹੋਣ ਦਾ ਭੁਲੇਖਾ ਹਮੇਸ਼ਾਂ ਹੀ ਦਿੰਦੀ ਹੈ।
ਡਿਓੜੀ ਤੇ ਡਾਈਨਿੰਗ ਹਾਲ ਵਿੱਚ ਲਾਲ, ਪੀਲਾ ਤੇ ਸੰਤਰੀ ਰੰਗਾਂ ਦਾ ਮੁਮੇਲ ਵਧੀਆ ਰਹਿੰਦਾ ਹੈ, ਜਦੋਂ ਕਿ ਲਾਬੀ ਤੇ ਸੋਣ ਵਾਲੇ ਕਮਰੇ ਵਿੱਚ ਨੀਲੇ ਅਤੇ ਹਰੇ ਆਰਾਮਦਾਇਕ ਰੰਗਾਂ ਦੀ ਸ਼ੇਡ ਵਾਲਾ ਰੰਗ ਵਧੀਅ ਰਹਿੰਦਾ ਹੈ ਬੱਚਿਆਂ ਦੇ ਕਮਰੇ ਵਾਸਤੇ ਚਮਕੀਲੇ ਰੰਗਾਂ ਦੀ ਵਰਤੋਂ ਬੱਚਿਆਂ ਨੂੰ ਜ਼ਿਆਦਾ ਮਨਭਾਉਦੀ ਹੈ।
ਰੌਸ਼ਨੀ ਹਰ ਤਰ੍ਹਾਂ ਦੀ ਕਲਰ ਸਕੀਮ ਦਾ ਮੁੱਢ ਹੈ। ਕਮਰੇ ਦੀ ਕਲਰ ਸਕੀਮ ਇਸ ਗੱੱਲ ‘ਤੇ ਵੀ ਨਿਰਭਰ ਕਰਦੀ ਹੈ ਕਿ ਕਮਰੇ ਨੂੰ ਰੌਸ਼ਨੀ ਕਿੰਨੀ ਮਿਲਦੀ ਹੈ। ਇਸ ਲਈ ਕੋਈ ਵੀ ਰੰਗ ਕਰਨ ਤੋਂ ਪਹਿਲਾਂ ਸੋਚੋ ਕਿ ਕਮਰਾ ਰਾਤ ਵੇਲੇ ਜ਼ਿਆਦਾ ਵਰਤਣਾ ਹੈ ਜਾਂ ਦਿਨ ਵੇਲੇ, ਤਾਂ ਹੀ ਰੰਗ ਦੀ ਸਹੀ ਚੋਣ ਕਰ ਸਕੋਗੇ।

Related posts

21ਸਵੀਂ ਸਦੀ, ਭਾਰਤੀ ਲੋਕ ਅਤੇ ਅੰਧਵਿਸ਼ਵਾਸ !

admin

ਨੌਜਵਾਨ ਪੀੜ੍ਹੀ ਲਾਇਬ੍ਰੇਰੀ ਤੋਂ ਦੂਰ, ਪਰ ਸੋਸ਼ਲ ਮੀਡੀਆ ਵਿੱਚ ਦਿਲਚਸਪੀ !

admin

ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਸੁਪਰੀਮ ਕੋਰਟ ਦੇ ਝਮੇਲੇ ‘ਚ ਫਸਾ ਕੇ ਖਤਮ ਕਰਨ ਦੀ ਤਾਂਘ ‘ਚ

admin