Punjab

ਚੰਨੀ ਸਰਕਾਰ ਵੀ ਕੈਪਟਨ ਤੇ ਬਾਦਲਾਂ ਦੇ ਰਾਹ, ਮਾਫ਼ੀਏ ਨੇ ਸੂਬੇ ਦਾ ਖਜ਼ਾਨਾ ਘੁਣ ਵਾਂਗ ਖਾ ਲਿਐ : ਹਰਪਾਲ ਸਿੰਘ ਚੀਮਾ

ਲਹਿਰਾਗਾਗਾ – ਸੂਬੇ ਵਿਚ ਸ਼ਰਾਬ, ਰੇਤ ਮਾਫੀਆ ਦਾ ਰਾਜ ਜਾਰੀ ਹੈ, ਇਨ੍ਹਾਂ ਨੇ ਪੰਜਾਬ ਦਾ ਖਜ਼ਾਨਾ ਘੁਣ ਵਾਂਗ ਖਾ ਲਿਆ ਹੈ। ਇਹ ਵਿਚਾਰ ਵਿਰੋਧੀ ਧਿਰ ਦੇ ਨੇਤਾ ਤੇ ਹਲਕਾ ਦਿੜਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੀ ਕੈਪਟਨ ਤੇ ਬਾਦਲਾਂ ਦੇ ਰਾਹ ’ਤੇ ਚੱਲੀ ਹੋਈ ਹੈ ਕਿਉਂਕਿ ਇਹ ਸਿਰਫ ਐਲਾਨ ਕਰਨੇ ਜਾਣਦੀ ਹੈ, ਲਾਗੂ ਕਰਨਾ ਨਹੀਂ। ਚੰਨੀ ਸਰਕਾਰ ਨੇ ਹੁਣ ਤਕ 58 ਫ਼ੈਸਲੇ ਕੀਤੇ ਹਨ ਪਰ ਉਨ੍ਹਾਂ ਵਿੱਚੋਂ ਲਾਗੂ ਸਿਰਫ 8 ਹੋਏ ਹਨ। ਰੇਤਾ ਹਾਲੇ ਵੀ ਬਾਜ਼ਾਰ ਵਿੱਚੋਂ 30 ਰੁਪਏ ਫੁੱਟ ਮਿਲ ਰਿਹਾ ਹੈ। ਲੋਕ ਬਿਜਲੀ ਦੇ ਬਿੱਲ ਹੱਥਾਂ ਵਿਚ ਚੁੱਕੀ ਫਿਰ ਰਹੇ ਹਨ। ਚੀਮਾ ਨੇ ਅਕਾਲੀ-ਭਾਜਪਾ ਤੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਤਿੰਨੇ ਪਾਰਟੀਆਂ ਨਫ਼ਰਤ ਦੀਆਂ ਪਾਤਰ ਹਨ ਕਿਉਂਕਿ ਕਾਲੇ ਕਾਨੂੰਨ ਲਿਆਉਣ ਵਿਚ ਭਾਜਪਾ- ਅਕਾਲੀ ਦਲ ਅਤੇ ਲੁਕਵਾਂ ਰੋਲ ਕੈਪਟਨ ਦਾ ਸੀ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਬਾਰੇ ਉਨ੍ਹਾਂ ਕਿਹਾ ਕਿ ਹਾਲੇ ਚੋਣਾਂ ਹੋਣ ਵਿਚ ਸਮਾਂ ਹੈ, ਸਮਾਂ ਆਉਣ ’ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਜਸਵੀਰ ਸਿੰਘ ਕੁਦਨੀ, ਕੰਵਰਜੀਤ ਸਿੰਘ ਕੁੱਕੀ ਲਦਾਲ ਤੇ ਹੋਰ ਵਰਕਰ ਤੇ ਆਗੂ ਮੌਜੂਦ ਸਨ।

Related posts

ਅੰਮ੍ਰਿਤਸਰ ’ਚ ਅੱਤਵਾਦੀਆਂ ਦੀ ਨਿਸ਼ਾਨਦੇਹੀ ’ਤੇ 3 ਹੋਰ ਗ੍ਰੇਨੇਡ ਮਿਲੇ,

editor

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ-ਏ ਆਜ਼ਮ ਭਗਤ ਸਿੰਘ ਦੇ ਸਮਾਰਕ ‘ਤੇ ਸ਼ਰਧਾ ਦੇ ਫੁੱਲ ਕੀਤੇ ਭੇਟ

editor

ਸ਼੍ਰੋਮਣੀ ਅਕਾਲੀ ਦਲ (ਸ) ਤੇ ਪੰਜਾਬ ਲੋਕ ਹਿੱਤ ਪਾਰਟੀ ਨੇ ਕੀਤਾ ਗਠਜੋੜ

editor