International

ਧਰਤੀ ਨੂੰ ਬਚਾਉਣ ਲਈ ਲਾਂਚ ਹੋਇਆ ਨਾਸਾ ਤੇ ਸਪੇਸ ਐਕਸ ਦਾ ਮਿਸ਼ਨ

ਵਾਸ਼ਿੰਗਟਨ – ਤੁਸੀਂ ਸਾਇੰਸ ਫਿਕਸ਼ਨ ਫਿਲਮਾਂ ਵਿਚ ਦੇਖਿਆ ਹੋਵੇਗਾ ਕਿ ਕਿਵੇਂ ਵਿਗਿਆਨੀ ਧਰਤੀ ਵੱਲ ਆਉਣ ਵਾਲੇ ਤਾਰਾ ਗ੍ਰਹਿਆਂ ਦਾ ਰਸਤਾ ਬਦਲਦੇ ਹਨ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਹੁਣ ਇਸ ਕਲਪਨਾ ਨੂੰ ਹਕੀਕਤ ਬਣਾਉਣ ਵੱਲ ਕਦਮ ਪੁੱਟਿਆ ਹੈ। ਨਾਸਾ ਨੇ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦੇ ਨਾਲ ਮਿਲ ਕੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਨਾਸਾ ਨੇ ਸਪੇਸਐਕਸ ਦੇ ਫਾਲਕਨ-9 ਰਾਕੇਟ ਦੀ ਮਦਦ ਨਾਲ ਡਾਰਟ (ਡਬਲ ਐਸਟੇਰੋਇਡ ਰੀਡਾਇਰੈਕਸ਼ਨ ਟੈਸਟ) ਵਾਹਨ ਲਾਂਚ ਕੀਤਾ ਹੈ।  ਡਾਰਟ ਦੁਆਰਾ ਨਿਸ਼ਾਨਾ ਬਣਾਇਆ ਗਿਆ ਡਾਇਮੋਰਫਸ ਐਸਟਰਾਇਡ ਇਕ ਫੁੱਟਬਾਲ ਦੇ ਆਕਾਰ ਦਾ ਹੈ। ਇਹ ਆਪਣੇ ਤੋਂ ਪੰਜ ਗੁਣਾ ਵੱਡੇ ਇਕ ਹੋਰ ਗ੍ਰਹਿ ਦੀ ਪਰਿਕਰਮਾ ਕਰ ਰਿਹਾ ਹੈ। ਦੋ ਗ੍ਰਹਿਆਂ ਦੀ ਇਸ ਪ੍ਰਣਾਲੀ ਨੂੰ ਡਾਇਡੀਮੋਸ ਕਿਹਾ ਜਾਂਦਾ ਹੈ। ਇਹ ਇਕ ਯੂਨਾਨੀ ਸ਼ਬਦ ਹੈ ਜਿਸ ਦਾ ਅਰਥ ਹੈ ਜੁੜਵਾਂ। ਇਸ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇਹ ਟਕਰਾਅ ਦੇ ਪ੍ਰਭਾਵ ਨੂੰ ਸਮਝਣ ਤੇ ਅਧਿਐਨ ਕਰਨ ਵਿਚ ਮਦਦ ਕਰੇਗਾ ਕਿ ਧਰਤੀ ਦੇ ਸਾਪੇਖਕ ਇਕ ਐਸਟੇਰਾਇਡ ਦੀ ਦਿਸ਼ਾ ਬਦਲਣ ਲਈ ਇਹ ਕੋਸ਼ਿਸ਼ ਕਿੰਨੀ ਪ੍ਰਭਾਵਸ਼ਾਲੀ ਹੋ ਸਕਦੀ ਹੈ।

Related posts

ਕੋਰੋਨਾ-19 ਦੇ ਨਾਲ-ਨਾਲ ਡੇਂਗੂ ਦੀ ਵੀ ਲਪੇਟ ‘ਚ ਪਾਕਿਸਤਾਨ, ਰਾਸ਼ਟਰੀ ਪੱਧਰ ‘ਤੇ ਅਕੰੜਾ ਇਕੱਠਾ ਕਰਨ ‘ਚ ਸਰਕਾਰ ਨਾਕਾਮ

editor

ਰੋਮ ‘ਚ ਪਬਲਿਕ ਟਰਾਂਸਪੋਰਟ ATAC ਦੇ ਡੀਪੂ ‘ਚ 20 ਤੋਂ ਜ਼ਿਆਦਾ ਖੜ੍ਹੀਆਂ ਬੱਸਾਂ ਨੂੰ ਲੱਗੀ ਅੱਗ

editor

ਰਾਸ਼ਟਰਪਤੀ ਬਾਇਡਨ ਦੀ ਅੰਤੜੀ ’ਚੋਂ ਨਿਕਲੀ ਗੰਢ, ਭਵਿੱਖ ‘ਚ ਬਣ ਸਕਦਾ ਸੀ ਕੈਂਸਰ

editor