Bollywood

ਨੀਆਂ ਸ਼ਰਮਾ ਨਾਲ ਆਪਣੀ ਲੜਾਈ ‘ਤੇ ਰਵੀ ਦੁਬੇ ਦਿੱਤਾ ਰਿਐਕਸ਼ਨ

ਨਵੀਂ ਦਿੱਲੀ – ਅਦਾਕਾਰ ਰਵੀ ਦੁਬੇ ਤੇ ਅਦਾਕਾਰਾ ਨੀਆਂ ਸ਼ਰਮਾ ਛੋਟੇ ਪਰਦੇ ਦੇ ਉਨ੍ਹਾਂ ਕਲਾਕਾਰਾਂ ‘ਚੋਂ ਇਕ ਹਨ ਜਿਨ੍ਹਾਂ ਦੀ ਜੋੜੀ ‘ਤੇ ਕਾਫੀ ਪਸੰਦ ਕੀਤੀ ਗਈ ਹੈ। ਇਨ੍ਹਾਂ ਦੋਵਾਂ ਨੇ ਸ਼ੋਅ ਜਮਾਈ ਰਾਜਾ ‘ਚ ਇਕੱਠੇ ਕੰਮ ਕੀਤਾ ਸੀ। ਸ਼ੋਅ ਦੇ ਅੰਦਰ ਇਨ੍ਹਾਂ ਦੋਵਾਂ ਦੀ ਕੈਮਸਿਟਰੀ ਦੇਖਦੇ ਹੀ ਬਣਦੀ ਸੀ। ਜਮਾਈ ਰਾਜਾ ਨੂੰ ਕਰਦੇ ਹੋਏ ਰਵੀ ਦੁਬੇ ਤੇ ਨੀਆਂ ਸ਼ਰਮਾ ਕਾਫ਼ੀ ਚੰਗੇ ਦੋਸਤ ਬਣ ਗਏ ਸੀ ਪਰ ਇਕ ਸਮਾਂ ਅਜਿਹਾ ਸੀ ਜਦੋਂ ਦੋਵਾਂ ਦੀ ਦੋਸਤੀ ‘ਚ ਦਰਾਰ ਆ ਗਈ ਤੇ ਝਗੜਾ ਹੋ ਗਿਆ ਸੀ। ਨੀਆਂ ਸ਼ਰਮਾ ਨਾਲ-ਨਾਲ ਦੋਸਤੀ ਖ਼ਤਮ ਹੋਣ ਨੂੰ ਲੈ ਕੇ ਹੁਣ ਰਵੀ ਦੁਬੇ ਨੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਨੇ ਹਾਲ ਹੀ ‘ਚ ਵੈੱਬਸਾਈਟ ਬਾਲੀਵੁੱਡ ਬਬਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੀਆਂ ਸ਼ਰਮਾ ਨਾਲ ਆਪਣੀ ਲੜਾਈ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀ। ਰਵੀ ਦੁਬੇ ਨੇ ਕਿਹਾ ਕਿ ਨੀਆਂ ਸ਼ਰਮਾ ਤੇ ਉਨ੍ਹਾਂ ਨੇ ਆਪਣੇ ਪ੍ਰੋਫੈਸ਼ਨਲ ਲਾਈਫ ‘ਚ ਕਦੀ ਵੀ ਝਗੜੇ ਵਾਲੀਆਂ ਚੀਜ਼ਾਂ ਨੂੰ ਨਹੀਂ ਆਉਣ ਦਿੱਤਾ। ਰਵੀ ਦੁਬੇ ਮੁਤਾਬਕ ਇਕ ਸਮਾਂ ਅਜਿਹਾ ਸੀ ਜਦੋਂ ਨੀਆਂ ਸ਼ਰਮਾ ਤੇ ਉਹ ਇਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਸੀ ਤੇ ਕੁਝ ਮਹੀਨਿਆਂ ਤਕ ਗੱਲ ਵੀ ਨਹੀਂ ਕੀਤੀ ਸੀ ਬਾਵਜੂਦ ਇਸ ਦੇ ਇਨ੍ਹਾਂ ਦੋਵੇਂ ਆਪਣੀ ਪੂਰੀ ਪ੍ਰੋਫੈਸ਼ਨਲ ਲਾਈਫ ਨੂੰ ਸੰਭਾਲਦੇ ਸੀ। ਹਾਲਾਂਕਿ ਕੁਝ ਸਮੇਂ ਬਾਅਦ ਰਵੀ ਦੁਬੇ ਤੇ ਨੀਆਂ ਸ਼ਰਮਾ ਨੇ ਆਪਣੇ ‘ਚ ਸਾਰੇ ਮਤਭੇਦਾਂ ਨੂੰ ਖਤਮ ਕੀਤਾ ਤੇ ਅੱਜ ਫਿਰ ਤੋਂ ਚੰਗੇ ਦੋਸਤ ਬਣ ਗਏ। ਰਵੀ ਦੁਬੇ ਨੇ ਕਿਹਾ ਇਹ ਇਨ੍ਹਾਂ ਸਾਰੇ ਸਾਲਾਂ ਤਕ ਇਕੱਠੇ ਕੰਮ ਕਰਨ ਦੇ ਗੁਣ ਕਾਰਨ ਹੈ। ਮੈਨੂੰ ਤੇ ਨੀਆਂ ਦੋਵੇਂ, ਅਸੀਂ ਆਪਣੇ ਰਿਸ਼ਤੇ ‘ਚ ਪਈ ਦਰਾੜ ਨੂੰ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਸੰਭਾਲਿਆ।

Related posts

ਪਿ੍ਰਅੰਕਾ ਚੋਪੜਾ ਦੀ ਇਸ ਬਿਕਨੀ ਫੋਟੋ ਨੇ ਲੁੱਟਿਆ ਫੈਨਜ਼ ਦਾ ਦਿਲ

editor

ਨਸੀਰੂਦੀਨ ਸ਼ਾਹ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ, ਬੇਟੇ ਨੇ ਦੱਸਿਆ ਅਸਲ ਸੱਚ

admin

ਸ਼ਿਲਪਾ ਦੇ ਪਤੀ ਰਾਜ ਕੁੰਦਰਾ ਖਿਲਾਫ਼ ਚਾਰਜਸ਼ੀਟ ਦਾਇਰ

admin