Bollywood

ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਘਰ ਆਉਣ ਵਾਲੀ ਹੈ ਖੁਸ਼ਖਬਰੀ!

ਨੇਹਾ ਕੱਕੜ   ਅਤੇ ਰੋਹਨਪ੍ਰੀਤ ਸਿੰਘ ਕੀ ਮਾਪੇ ਬਣਨ ਜਾ ਰਹੇ ਹਨ? ਇਹ ਸਵਾਲ ਇੱਕ ਵਾਰ ਫਿਰ ਲੋਕਾਂ ਦੇ ਮਨਾਂ ਵਿੱਚ ਉਠ ਰਿਹਾ ਹੈ। ਨੇਹਾ ਕੱਕੜ ਦੀਆਂ ਸੋਸ਼ਲ ਮੀਡੀਆ ‘ਤੇ ਤਸਵੀਰਾਂ ਦੇਖ ਕੇ ਲੋਕ ਵਾਰ-ਵਾਰ ਇਸ ਗੱਲ ਦਾ ਇਸ਼ਾਰਾ ਕਰ ਰਹੇ ਹਨ ਕਿ ਉਹ ਗਰਭਵਤੀ ਹੈ ਅਤੇ ਜਲਦ ਹੀ ਉਸ ਦੇ ਘਰ ‘ਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਅਕਤੂਬਰ 2020 ਵਿੱਚ ਰੋਹਨਪ੍ਰੀਤ ਸਿੰਘ ਨਾਲ ਵਿਆਹ ਤੋਂ ਬਾਅਦ ਦਸੰਬਰ 2020 ਤੋਂ ਲਗਾਤਾਰ ਅਫਵਾਹਾਂ ਉੱਡ ਰਹੀਆਂ ਹਨ ਕਿ ਨੇਹਾ ਗਰਭਵਤੀ ਹੈ। ਪਿਛਲੇ ਦਿਨੀਂ ਇੰਡੀਅਨ ਆਈਡਲ ਦਾ ਸੈੱਟ ਛੱਡਣ ਤੋਂ ਬਾਅਦ ਇਨ੍ਹਾਂ ਅਫਵਾਹਾਂ ਨੇ ਫਿਰ ਜ਼ੋਰ ਫੜ ਲਿਆ ਹੈ। ਹੁਣ ਸਿਰਫ ਨੇਹਾ ਅਤੇ ਰੋਹਨਪ੍ਰੀਤ ਹੀ ਨਹੀਂ ਪੂਰੇ ਕੱਕੜ ਪਰਿਵਾਰ ਨੇ ਇਸ ਰਾਜ਼ ਤੋਂ ਪਰਦਾ ਚੁੱਕ ਦਿੱਤਾ ਹੈ।

ਨੇਹਾ ਕੱਕੜ ਦੀ ਪ੍ਰੈਗਨੈਂਸੀ ਦੀ ਸੱਚਾਈ ਉਜਾਗਰ ਕਰਨ ਲਈ ਰੋਹਨਪ੍ਰੀਤ ਸਿੰਘ, ਭਰਾ ਟੋਨੀ ਕੱਕੜ, ਭੈਣ ਸੋਨੂੰ ਕੱਕੜ ਨੇ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਇਸ ਖੁਸ਼ਖਬਰੀ ਦੀ ਸੱਚਾਈ ਨੂੰ ਯੂਟਿਊਬ ‘ਤੇ ਇਕ ਵੀਡੀਓ ਰਾਹੀਂ ਦੁਨੀਆ ਨੂੰ ਦੱਸਿਆ। ਨੇਹਾ ਕੱਕੜ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇਕ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਦਾ ਨਾਂ ‘ਲਾਈਫ ਆਫ ਕੱਕੜਸ’  ਹੈ। ਇਸ ਸੀਰੀਜ਼ ਦੇ ਪਹਿਲੇ ਐਪੀਸੋਡ ਦਾ ਵਿਸ਼ਾ ਹੈ ‘ਕੀ ਨੇਹਾ ਕੱਕੜ ਗਰਭਵਤੀ ਹੈ?’

Related posts

ਪੰਜਾਬ ‘ਚੋਂ ਲੰਘ ਰਹੀ ਕੰਗਨਾ ਨੂੰ ਮੁਆਫ਼ੀ ਮੰਗ ਕੇ ਖਹਿੜਾ ਛੁਡਾਉਣਾ ਪਿਆ !

editor

ਅਦਾਕਾਰ ਤੇ ਬਿੱਗ ਬੌਸ ਜੇਤੂ ਰਹੇ ਸਿਧਾਰਥ ਸ਼ੁਕਲਾ ਦੀ ਹਾਰਟ ਅਟੈਕ ਨਾਲ ਮੌਤ

editor

ਮਨੋਜ ਬਾਜਪਾਈ ਨੂੰ ਬਚਾਉਣ ਲਈ ਜੈਕਲੀਨ ਨੇ ਸਾਰੀਆਂ ਹੱਦਾਂ ਕਰ ਦਿੱਤੀਆਂ ਪਾਰ

admin