International

ਪੁਤਿਨ ਆਲੋਚਕ ਨਵਲਨੀ ਅੱਤਵਾਦੀ ਐਲਾਨਿਆ

ਮਾਸਕੋ  – ਰੂਸ ਦੇ ਰਾਸ਼ਟਰਪਤੀ ਭਵਨ ਕ੍ਰੈਮਲਿਨ ਦੇ ਆਲੋਚਕ ਏਲੇਕਸੀ ਨਵਲਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਕਮਿਸ਼ਨ ਨੇ ਦਹਿਸ਼ਤਗ਼ਰਦ ਤੇ ਅੱਤਵਾਦੀ ਐਲਾਨ ਦਿੱਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇ ਧੁਰ ਆਲੋਚਕ ਨਵਲਨੀ ਜੇਲ੍ਹ ‘ਚ ਬੰਦ ਹਨ। ਨਵਲਨੀ ਨੇ ਇੰਸਟਾਗ੍ਰਾਮ ਜ਼ਰੀਏ ਕਿਹਾ ਕਿ ਉਨ੍ਹਾਂ ਨੂੰ ਕਮਿਸ਼ਨ ਵੱਲੋਂ ਸੰਮਨ ਕੀਤਾ ਗਿਆ ਸੀ। ਕਮਿਸ਼ਨ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਇਹ ਦਰਜਾ ਦੇ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਆਸੀ ਖ਼ਾਹਸ਼ ਨੂੰ ਕੁਚਲਿਆ ਗਿਆ ਹੈ। ਉਹ ਇਸ ਸਮੇਂ ਪੈਰੋਲ ਉਲੰਘਣਾ ਲਈ ਢਾਈ ਸਾਲ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਨਵਲਨੀ ਨੇ ਕਿਹਾ ਕਿ ਇਸ ਤੱਥ ਦਾ ਸਵਾਗਤ ਕਰਦੇ ਹਾਂ ਕਿ ਉਨ੍ਹਾਂ ਦੇ ਫ਼ਰਾਰ ਹੋਣ ਦਾ ਖ਼ਤਰਾ ਨਹੀਂ ਮੰਨਿਆ ਜਾਵੇਗਾ। ਹੁਣ ਰਾਤ ਵੇਲੇ ਗਾਰਡ-ਵਾਰ ਜਾਂਚ ਨਹੀਂ ਕਰਨਗੇ। ਆਪਣੇ ਵਕੀਲ ਦੀ ਮਦਦ ਨਾਲ ਕੀਤੀ ਗਈ ਪੋਸਟ ‘ਚ ਨਵਲਨੀ ਨੇ ਕਿਹਾ, ਬੱਸ ਏਨਾ ਹੈ ਕਿ ਹੁਣ ਮੈਂ ਇਕ ਅੱਤਵਾਦੀ ਹਾਂ।

Related posts

ਟੀਟੀਪੀ ਨੂੰ ਆਪਣੀ ਜ਼ਮੀਨ ਦਾ ਇਸਤੇਮਾਲ ਨਹੀਂ ਕਰਨ ਦੇਵੇਗਾ ਤਾਲਿਬਾਨ

editor

16 ਸਾਲ ਬਾਅਦ ਸੱਤਾ ਤੋਂ ਬਾਹਰ ਹੋਵੇਗੀ ਚਾਂਸਲਰ Angela-Merkel

editor

ਬਰਤਾਨੀਆ ‘ਚ ਕੋਰੋਨਾ ਨਾਲ ਇਕ ਦਿਨ ‘ਚ 174 ਮੌਤਾਂ ਦਾ ਰਿਕਾਰਡ

editor