Punjab

ਪੰਜਾਬ ‘ਚ ਕੌਣ ਚਲਾ ਰਿਹੈ ਸਰਕਾਰ, ਚੰਨੀ ਤਾਂ ਸਿਰਫ ਨਾਂ ਦਾ ਮੁੱਖ ਮੰਤਰੀ : ਸੁਖਬੀਰ ਬਾਦਲ

ਗੁਰਦਾਸਪੁਰ – ਪੰਜਾਬ ਵਿੱਚ ਇਸ ਸਮੇਂ ਵੱਖ ਵੱਖ ਮਿਸਲਾਂ ਧਿ ਸਰਕਾਰ ਚਲ ਰਹੀ ਹੈ ਅਤੇ ਨਵੇਂ ਥਾਪੇ ਮੁੱਖ ਮੰਤਰੀ ਅਗਵਾਈ ਵਾਲੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫਲਾਪ ਸਿੱਧ ਹੋਈ ਹੈ। ਇਹ ਵਿਚਾਰ ਸ਼੍ਰੋਮਨੀਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਗਟ ਕੀਤੇ।ਜਿਕਰਯੋਗ ਹੈ ਕਿ ਸੁਖਬੀਰ ਬਾਦਲ ਗੁਰਦਾਸਪੁਰ ਹਲ਼ਕੇ ਦੇ ਇਕ ਦਿਨ ਦੇ ਦੌਰੇ’ਤੇ ਗੁਰਦਾਸਪੁਰ ਤੇ ਇਥੇ ਪੁੱਜੇ ਸਨ। ਇਸ ਦੌਰਾਨ ਉਹਨਾਂ ਨੇ ਰੋਡ ਸ਼ੋਅ ਕੱਢਿਆ, ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ, ਵਕੀਲਾਂ ਨੂੰ ਸੰਬੋਧਨ ਕੀਤਾ ਅਤੇ ਵਰਕਰਾਂ ਨਾਲ ਵਿਸ਼ਾਲ ਮੀਟਿੰਗਾਂ ਕੀਤੀਆਂ। ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਉਹਨਾਂ ਨਾਲ ਮੌਜੂਦ ਰਹੇ।ਸੁਖਬੀਰ ਬਾਦਲ ਨੇ ਕਿਹਾ ਪੰਜਾਬ ਵਿਚ ਇਸ ਸਮੇਂ ਮਿਸਲਾਂ ਦੀ ਸਰਕਾਰ ਹੀ ਚਲੁ ਰਹੀ ਹੈ ਜਿਵੇ ਚੰਨੀ ਮਿਸਲ, ਰੰਧਾਵਾ ਮਿਸਲ, ਸਿਂਧੂ ਮਿਸਲ ਆਦਿ। ਸਭ ਆਪਣੀ ਆਪਣੀ ਸਲਤਨਤ ਬਣਾ ਕੇ ਬੈਠੇ ਹਨ।ਉਹਨਾਂ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਅਜਿਹੀ ਪਾਰਟੀ ਹੈ ਜਿਸ ਕੌਲ ਸੀਐਮ ਦਾ ਚਿਹਰਾ ਮੌਜੂਦ ਹੈ ਅਤੇ ਪੰਜਾਬ ਦੇ ਸੂਝਵਾਨ ਵੋਟਰ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਦੇਖ ਕੇ ਹੀ ਸਰਕਾਰ ਦਾ ਗਠਨ ਕਰਨਗੇ।ਇਸ ਦੌਰਾਨ ਸੁਖਬੀਰ ਬਾਦਲ ਨੇ ਵਿਰੋਧੀ ਪਾਰਟੀਆਂ’ ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਸ ਵੇਲੇ ਬੁਰੀ ਤਰ੍ਹਾਂ ਡਾਵਾਂਡੋਲ ਅਤੇ ਉਲਝੀ ਹੋਈ ਹੈ।ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਦੀ ਮਜਬੂਰੀ ਬਣ ਗਿਆ ਕਿਉਂਕਿ ਮੈਂ ਪਹਿਲਾਂ ਹੀ ਐਲਾਨ ਕਰ ਚੁੱਕਾ ਸੀ ਕਿ ਅਕਾਲੀ ਸਰਕਾਰ ਬਣਨ’ ਤੇ ਕਿਸੇ ਦਲਿਤ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਅੱਜ ਅਸਲੀਅਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ੲਿਲਾਵਾ ਹੋਰ ਕਿਸੇ ਵੀ ਪਾਰਟੀ ਕੋਲ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ। ਨਵਜੋਤ ਸਿੱਧੂ ਠੋਕੋ ਤਾਲੀ ਦਾ ਕੀ ਬਣਦਾ ਹੈ ,ਮੌਕਾ ਮਿਲਦਾ ਹੈ ਜਾਂ ਨਹੀਂ, ਇਸ ਦਾ ਕਿਸੇ ਨੂੰ ਕੁਝ ਪਤਾ ਨਹੀਂ। ਕਾਂਗਰਸ ਦੇ ਫ਼ੈਸਲੇ ਦਿੱਲੀ ਬੈਠਾ ਰਾਹੁਲ ਗਾਂਧੀ ਕਰ ਰਿਹਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਅਜੇ ਤਕ ਆਪਣਾ ਮੁੱਖ ਮੰਤਰੀ ਚਿਹਰਾ ਨਹੀਂ ਦੱਸ ਸਕੀ। ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਗਾਰੰਟੀਆਂ ਵੰਡ ਰਿਹਾ ਹੈ ਪਰ ਹਕੀਕਤ ਵਿਚ ਉਸ ਕੌਲੋਂ ਦਿੱਲੀ ਦਿੱਲੀ ਹੀ ਨਹੀਂ ਸਾਂਭੀ ਜਾ ਰਹੀ। ਝੂਠੇ ਵਾਅਦੇ ਕਰ ਕੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਸੂਝਵਾਨ ਲੋਕ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਦੇਖ ਕੇ ਸਰਕਾਰ ਦਾ ਗਠਨ ਕਰਨਗੇ। ਸੁਖਬੀਰ ਬਾਦਲ ਨੇ ਹੋਰ ਕਿਹਾ ਕਿ ਸਾਡੀ ਸਰਕਾਰ ਵੇਲੇ ਨਸ਼ਾ ਤਸਕਰੀ ਉੱਪਰ ਲਗਾਮ ਕੱਸ ਦਿੱਤੀ ਗਈ ਸੀ ਪਰ ਹੁਣ ਫਿਰ ਤੋਂ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਪੰਜਾਬ ਵਿੱਚ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਉਹ ਅਕਾਲੀ ਸਰਕਾਰ ਵੇਲੇ ਹੀ ਹੋਏ ਹਨ। ਪੰਜਾਬ ਦੇ ਲੋਕ ਅਜੇ ਵੀ ਇਨ੍ਹਾਂ ਵਿਕਾਸ ਕਾਰਜਾਂ ਨੂੰ ਭੁੱਲੇ ਨਹੀਂ। ਇਹੋ ਕਾਰਨ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।

Related posts

ਬੀਐਸਐਫ ਦਾ ਖੇਤਰਧਿਕਾਰ ਮਿਲਣ ’ਤੇ ਪੰਜਾਬ ਦੀ ਸਿਆਸਤ ਗਰਮਾਈ

editor

ਹਰੀਸ਼ ਚੌਧਰੀ ਬਣੇ ਪੰਜਾਬ ਤੇ ਚੰਡੀਗੜ੍ਹ ਕਾਂਗਰਸ ਦੇ ਨਵੇਂ ਇੰਚਾਰਜ

editor

ਨਵਜੋਤ ਕੌਰ ਸਿੱਧੂ ਦਾ ਕੈਪਟਨ ‘ਤੇ ਹਮਲਾ, ਕਿਹਾ-ਕੈਪਟਨ ਬਾਕੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਬਿਤਾਉਣ

editor