India

ਬਰਫ਼ਬਾਰੀ ਕਾਰਨ ਵੱਧਣ ਲੱਗੀ ਠੰਢ

ਨਵੀਂ ਦਿੱਲੀ – ਉੱਤਰ ਭਾਰਤ ਦੇ ਪਹਾੜਾਂ ’ਚ ਬਰਫ਼ਬਾਰੀ ਤੋਂ ਬਾਅਦ ਦਿੱਲੀ ਅਤੇ ਆਸਪਾਸ ਦੇ ਮੈਦਾਨੀ ਇਲਾਕਿਆਂ ’ਚ ਵੀ ਬਾਰਿਸ਼ ਨਾਲ ਮੌਸਮ ’ਚ ਤੇਜ਼ੀ ਨਾਲ ਬਦਲਾਅ ਹੋ ਗਿਆ ਹੈ। ਰਾਤਾਂ ਠੰਢੀਆਂ ਹੋ ਗਈਆਂ ਹਨ ਅਤੇ ਦਿੱਲੀ ’ਚ ਐਤਵਾਰ ਸ਼ਾਮ ਨੂੰ ਤੇਜ਼ ਹਵਾ ਨਾਲ ਦੋ ਘੰਟਿਆਂ ’ਚ 27 ਮਿਮੀ ਬਾਰਿਸ਼ ਹੋਈ। ਐਤਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਉਥੇ ਹੀ ਘੱਟ ਤੋਂ ਘੱਟ ਤਾਮਪਾਨ ਆਮ ਤੋਂ ਦੋ ਡਿਗਰੀ ਵੱਧ 19.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਸ਼ਮੀਰ ’ਚ ਅਨੰਤਨਾਗ ਜ਼ਿਲ੍ਹੇ ’ਚ ਬਰਫ਼ਬਾਰੀ ’ਚ ਫਸਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਕਿਸ਼ਤਵਾੜ ’ਚ ਬਰਫ਼ ਨਾਲ ਐਂਬੂਲੈਂਸ ਚਾਲਕ ਕੁਲਵੰਤ ਸਿੰਘ ਦੀ ਲਾਸ਼ ਵੀ ਬਰਾਮਦ ਹੋਈ ਹੈ। ਐਂਬੂਲੈਂਸ ਚਾਲਕ ਕੁਲਵੰਤ ਸਿੰਘ ਮਰੀਜ਼ ਲੈਣ ਲਈ ਮਾਂਡਵਾ ਗਏ ਸਨ। ਜੰਮੂ-ਕਸ਼ਮੀਰ ’ਚ ਬਾਰਿਸ਼ ਅਤੇ ਬਰਫ਼ਬਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਇਸਤੋਂ ਇਲਾਵਾ ਉੱਤਰਾਖੰਡ ਦੇ ਉੱਪਰੀ ਇਲਾਕਿਆਂ ’ਚ ਬਰਫ਼ਬਾਰੀ ਹੋਣ ਨਾਲ ਠੰਢ ਵੱਧ ਗਈ ਹੈ। ਕਸ਼ਮੀਰ ’ਚ ਸ਼ਨੀਵਾਰ ਤੋਂ ਬਰਫ਼ਬਾਰੀ ਹੋ ਰਹੀ ਹੈ। ਐਤਵਾਰ ਸਵੇਰੇ ਕਰੀਬ 5 ਵਜੇ ਇਸ ਇਲਾਕਿਆਂ ’ਚ ਚਾਰ ਲੋਕਾਂ ਦੇ ਫਸੇ ਹੋਣ ਦੀ ਖ਼ਬਰ ਹੈ, ਇਸਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਐੱਨਡੀਆਰਐੱਫ, ਸੈਨਾ ਅਤੇ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ। ਟੀਮ ਦੇ ਮੌਕੇ ’ਤੇ ਪਹੁੰਚਣ ਲਈ ਕਰੀਬ 30 ਕਿਮੀ ਦੀ ਦੂਰੀ ਤੈਅ ਕਰਨੀ ਪਈ। ਉਥੇ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਦੀ ਵਾਪਸ ਲਿਆਉਂਦੇ ਸਮੇਂ ਰਾਸਤੇ ’ਚ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਲੋਕਾਂ ਨੂੰ ਬਚਾ ਲਿਆ ਗਿਆ ਹੈ। ਦਿੱਲੀ ਐੱਨਸੀਅਰ ’ਚ ਐਤਵਾਰ ਨੂੰ ਤਾਂ ਦਿਨ ਭਰ ਮੌਸਮ ਸਾਫ਼ ਰਿਹਾ। ਮੌਸਮ ਵਿਭਾਗ ਦਾ ਯੈਲੋ ਅਲਰਟ ਦਾ ਅਸਰ ਬਿਲਕੁੱਲ ਵੀ ਨਹੀਂ ਦੇਖਣ ਨੂੰ ਮਿਲਿਆ, ਪਰ ਸ਼ਾਮ ਹੁੰਦੇ-ਹੁੰਦੇ ਬੱਦਲਣ ਛਾਅ ਗਏ। ਦਿੱਲੀ ਦੇ ਕਈ ਇਲਾਕਿਆਂ ’ਚ ਬਾਰਿਸ਼ ਸ਼ੁਰੂ ਹੋ ਗਈ ਹੈ। ਇਸ ਦੌਰਾਨ 30 ਤੋਂ 40 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਨਾਲ ਹਲਕੀ ਬਾਰਿਸ਼ ਹੋਈ। ਉੱਤਰਾਖੰਡ ’ਚ ਤਾਜ਼ਾ ਪੱਛਮੀ ਗੜਬੜੀ ਦੇ ਹਿਮਾਲਿਆਂ ਖੇਤਰ ’ਚ ਪਹੁੰਚਣ ਨਾਲ ਸੂਬੇ ’ਚ ਛਾਏ ਬੱਦਲਣ ਅਤੇ ਦੇਰ ਸ਼ਾਮ ਕੇਦਾਰਨਾਥ ਅਤੇ ਬਦਰੀਨਾਥ ਧਾਮ ’ਚ ਬਰਫ਼ਬਾਰੀ ਸ਼ੁਰੂ ਹੋ ਗਈ। ਉਥੇ ਹੀ ਮੈਦਾਨੀ ਇਲਾਕਿਆਂ ’ਚ ਵੀ ਬਾਰਿਸ਼ ਸ਼ੁਰੂ ਹੋ ਗਈ। ਕਈ ਜ਼ਿਲ੍ਹਿਆਂ ’ਚ ਭਾਰੀ ਗੜ੍ਹੇਮਾਰੀ ਵੀ ਹੋਈ ਹੈ। ਪ੍ਰਮੁੱਖ ਸ਼ਹਿਰਾਂ ’ਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ’ਚ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।  ਉਥੇ ਹੀ ਮੌਸਮ ਵਿਭਾਗ ਨੇ ਕੇਰਲ ਦੇ 4 ਜ਼ਿਲ੍ਹਿਆਂ ’ਚ ਆਰੇਂਜ ਅਲਰਟ ਅਤੇ ਹੋਰ ਜ਼ਿਲ੍ਹਿਆਂ ਲਈ ਸੋਮਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਆਰੇਂਜ ਅਲਰਟ 6-20 ਸੈਂਟੀਮੀਟਰ ਬਾਰਿਸ਼ ਦਾ ਸੰਕੇਤ ਦਿੰਦਾ ਹੈ, ਜਦਕਿ ਯੈਲੋ ਅਲਰਟ ਦਾ ਮਤਲਬ 6-11 ਸੈਂਟੀਮੀਟਰ ਬਾਰਿਸ਼ ਹੈ।ਮੌਸਮ ਦੀ ਜਾਣਕਾਰੀ ਦੇਣ ਵਾਲੀ ਨਿੱਜੀ ਮੌਸਮ ਏਜੰਸੀ ਸਕਾਈਮੇਟ ਵੈਦਰ ਦਾ ਅਨੁਮਾਨ ਹੈ ਕਿ ਸੋਮਵਾਰ 25 ਅਕਤੂਬਰ ਨੂੰ ਪੰਜਾਬ ’ਚ ਕੁਝ ਥਾਂਵਾਂ ’ਤੇ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ। ਜੰਮੂ-ਕਸ਼ਮੀਰ, ਹਿਮਾਚਲ ਦੇ ਕੁਝ ਹਿੱਸਿਆਂ ’ਚ ਹਲਕੀ ਤੋਂ ਮੱਧਮ ਬਾਰਿਸ਼ ਅਤੇ ਕੁਝ ਥਾਂਵਾਂ ’ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਉੱਤਰਾਖੰਡ ’ਚ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਕਰਨਾਟਕ, ਤਮਿਲਨਾਡੂ, ਕੇਰਲ, ਰਾਯਲਸੀਮਾ ਅਤੇ ਤੱਟੀ ਆਂਧਰ ਪ੍ਰਦੇਸ਼ ਅਤੇ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ’ਚ ਅਲੱਗ-ਅਲੱਗ ਸਥਾਨਾਂ ’ਤੇ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ।

Related posts

ਕਿਸਾਨ ਆਗੂੁ ਰਾਕੇਸ਼ ਟਿਕੈਤ ਦੀ ਫਿਸਲੀ ਜ਼ੁਬਾਨ, ਲੋਕ ਉਡਾ ਰਹੇ ਨੇ ਮਜ਼ਾਕ

editor

ਬੰਗਾਲ ’ਚ ਯੁਵਾ ਭਾਜਪਾ ਆਗੂ ਦੀ ਕੁੱਟ-ਕੁੱਟ ਕੇ ਹੱਤਿਆ, ਤ੍ਰਿਣਮੂਲ ’ਤੇ ਦੋਸ਼

editor

ਮਾਰਚ 2023 ਤਕ ਦੇਸ਼ ਭਰ ਦਾ ਲੈਂਡ ਰਿਕਾਰਡ ਹੋਵੇਗਾ ਡਿਜੀਟਲ

editor