India

ਬੰਬ ਧਮਾਕਿਆਂ ਦੀ ਸਾਜ਼ਿਸ਼ ‘ਚ ਸ਼ਾਮਲ ਅੱਤਵਾਦੀਆਂ ਦੇ ਚਾਰ ਮਦਦਗਾਰ ਸ੍ਰੀਨਗਰ ‘ਚ ਗਿ੍ਫ਼ਤਾਰ

ਸ੍ਰੀਨਗਰ – ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਾ ਫੈਲਾਉਣ ਅਤੇ ਬੰਬ ਧਮਾਕਿਆਂ ਦੀ ਸਾਜ਼ਿਸ਼ ‘ਚ ਸ਼ਾਮਲ ਅੱਤਵਾਦੀਆਂ ਦੇ ਚਾਰ ਓਵਰਗਰਾਊਂਡ ਵਰਕਰਾਂ (ਓਜੀਡਬਲਯੂ) ਨੂੰ ਸ੍ਰੀਨਗਰ ਤੋਂ ਗਿ੍ਫ਼ਤਾਰ ਕੀਤਾ ਹੈ। ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਆਮ ਨਾਗਰਿਕਾਂ ਵਿਸ਼ੇਸ਼ ਕਰਕੇ ਗ਼ੈਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਾਜ਼ਿਸ਼ ਵਿਚ ਤੇਜ਼ੀ ਤੋਂ ਬਾਅਦ ਐੱਨਆਈਏ ਨੇ ਵੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਆਪਣੀ ਮੁਹਿੰਮ ਤੇਜ਼ ਕਰ ਰੱਖੀ ਹੈ। ਐੱਨਆਈਏ ਦੇ ਦੋ ਦਰਜਨ ਅਧਿਕਾਰੀ ਤੇ ਮੁਲਾਜ਼ਮ ਬੀਤੇ ਇਕ ਹਫ਼ਤੇ ਤੋਂ ਸ੍ਰੀਨਗਰ ਵਿਚ ਡੇਰਾ ਲਾਈ ਬੈਠੇ ਹਨ।ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀਨਗਰ, ਪੁਲਵਾਮਾ ਅਤੇ ਸ਼ੋਪੀਆਂ ਵਿਚ ਮੰਗਲਵਾਰ ਨੂੰ ਕਰੀਬ 16 ਥਾਵਾਂ ਅਤੇ ਬੁੱਧਵਾਰ ਨੂੰ ਦੋ ਥਾਵਾਂ ‘ਤੇ ਜੰਮੂ-ਕਸ਼ਮੀਰ ਪੁਲਿਸ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਜਵਾਨਾਂ ਨਾਲ ਮਿਲ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਸ੍ਰੀਨਗਰ ਤੋਂ ਅੱਤਵਾਦੀਆਂ ਲਈ ਕੰਮ ਕਰਨ ਵਾਲੇ ਚਾਰ ਓਵਰਗਰਾਊਂਡ ਵਰਕਰ ਵਸੀਮ ਅਹਿਮਦ ਸੋਫੀ ਨਿਵਾਸੀ ਛੱਤਾਬਲ, ਤਾਰਿਕ ਅਹਿਮਦ ਡਾਰ ਨਿਵਾਸੀ ਸ਼ੇਰਗੜ੍ਹੀ ਅਤੇ ਬਿਲਾਲ ਅਹਿਮਦ ਨਿਵਾਸੀ ਪਾਰਿਮਪੋਰਾ ਤੋਂ ਇਲਾਵਾ ਰਾਜੌਰੀ ਕਦਲ ਦੇ ਤਾਰਿਕ ਅਹਿਮਦ ਬਾਫਦਾ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਜੰਮੂ-ਕਸ਼ਮੀਰ ਅਤੇ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਅੱਤਵਾਦੀ ਸੰਗਠਨਾਂ ਨੇ ਵੱਡੇ ਪੈਮਾਨੇ ‘ਤੇ ਵਿਨਾਸ਼ਕਾਰੀ ਸਰਗਰਮੀਆਂ ਦੀ ਸਾਜ਼ਿਸ਼ ਰਚੀ ਹੈ। ਇਸ ਸਾਜ਼ਿਸ਼ ਨੂੰ ਲਸ਼ਕਰ, ਜੈਸ਼, ਹਿਜ਼ਬੁਲ ਮੁਜਾਹਦੀਨ, ਅਲ ਬਦਰ, ਦ ਰਜਿਸਟੈਂਸ ਫਰੰਟ (ਟੀਆਰਐੱਫ) ਤੇ ਪੀਪਲਜ਼ ਐਂਟੀ ਫਾਸਿਸਟ ਫੋਰਸ ਵਰਗੇ ਸੰਗਠਨਾਂ ਦੇ ਅੱਤਵਾਦੀਆਂ ਵੱਲੋਂ ਅੰਜਾਮ ਦਿੱਤਾ ਜਾਣਾ ਹੈ। ਫੜੇ ਗਏ ਅੱਤਵਾਦੀਆਂ ਦੇ ਚਾਰੇ ਓਵਰਗਰਾਊਂਡ ਵਰਕਰ ਵੱਖ-ਵੱਖ ਮਾਧਿਅਮਾਂ ਤੋਂ ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਸਰਗਨਿਆਂ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ ਹੋਏ ਦੇਸ਼ ਭਰ ‘ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਲਈ ਸਾਜ਼ੋ-ਸਾਮਾਨ ਜੁਟਾਉਣ ਤੇ ਨਵੇਂ ਅੱਤਵਾਦੀਆਂ ਨੂੰ ਭਰਤੀ ਕਰਨ ਵਿਚ ਲੱਗੇ ਹੋਏ ਸਨ।

 

ਫੜੇ ਗਏ ਚਾਰੇ ਓਵਰਗਰਾਊਂਡ ਵਰਕਰਾਂ ਦੇ ਘਰਾਂ ਤੇ ਹੋਰਨਾਂ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਜਿਹਾਦੀ ਸਾਹਿਤ, ਟੈਰਰ ਫੰਡਿੰਗ ਨਾਲ ਜੁੜੇ ਦਸਤਾਵੇਜ਼, ਮੋਬਾਈਲ ਫੋਨ, ਪੈੱਨ ਡਰਾਈਵ ਅਤੇ ਮੈਮਰੀ ਕਾਰਡ ਜ਼ਬਤ ਕੀਤਾ ਹੈ ਜਿਸ ਵਿਚ ਅੱਤਵਾਦੀ ਸਰਗਰਮੀਆਂ ਨਾਲ ਸਬੰਧਤ ਡਾਟਾ ਹੈ।

Related posts

ਵੈਕਸੀਨੇਸ਼ਨ ‘ਚ ਜਲਦ ਸ਼ਾਮਲ ਹੋਵੇਗੀ ਜਾਇਡਸ ਕੈਡਿਲਾ ਦੀ ਵੈਕਸੀਨ, ਬੱਚਿਆਂ ਦੇ ਟੀਕਾਕਰਨ ‘ਤੇ ਆਵੇਗਾ ਰੋਡਮੈਪ

editor

ਮਮਤਾ ਬੈਨਰਜੀ ਨੂੰ ਰੋਮ ਯਾਤਰਾ ਦੀ ਵਿਦੇਸ਼ ਮੰਤਰਾਲੇ ਤੋਂ ਨਹੀਂ ਮਿਲੀ ਇਜਾਜ਼ਤ

editor

ਗਾਜ਼ੀਪੁਰ ਸਰਹੱਦ ਖਾਲੀ ਕਰਕੇ ਹੁਣ ਸੰਸਦ ਅੱਗੇ ਦਿਆਂਗੇ ਧਰਨਾ – ਟਿਕੈਤ

editor