Articles

ਭਾਈ ਮਰਦਾਨਾ: ਇੱਕ ਬਾਬਾ ਅਕਾਲ ਰੁਪੁ ਦੂਜਾ ਭਾਈ ਮਰਦਾਨਾ

ਭਾਈ ਮਰਦਾਨਾ (1459-1534) ਗੁਰੂ ਨਾਨਕ ਸਾਹਿਬ ਦਾ ਸਾਥੀ ਸੀ , ਉਨ੍ਹਾਂ ਦਾ ਪਹਿਲਾ ਨਾਮ ਦਾਨਾ ਸੀ ਤੇ ਉਹ ਮਰਾਸੀ ਜਾਤ ਨਾਲ ਸਬੰਧਤ ਸਨ। ਜਿਸ ਨੇ ਗੁਰੂ ਨਾਨਕ ਦਾ ਸਾਥ ਪੂਰੇ 47 ਸਾਲ ਦਿੱਤਾ। ਮਰਾਸੀ ਕੌਮ ਨੂੰ ਸਮਾਜ ਵਿੱਚ ਨੀਵੀਂ ਜਾਤੀ ਸਮਝਦੇ ਸੀ। ਉਨ੍ਹਾਂ ਦਾ ਮੁੱਖ ਕਿੱਤਾ ਗਾਉਣਾ ਵਜਾਉਣਾ ਤੇ ਲੋਕਾ ਨੂੰ ਆਪਣੇ ਸੰਗੀਤ ਨਾਲ ਖੁਸ਼ ਕਰਣਾ ਸੀ। ਉਹ ਲੋਕ ਭਾਵੇਂ ਵੱਡੇ ਤਬਕੇ ਦੇ ਹੋਣ ਜਾਂ ਗਰੀਬ ਤਬਕੇ ਦੇ। ਗੁਰੂ ਸਾਹਿਬ ਨੇ ਜਦੋਂ ਮਰਦਾਨੇ ਨੂੰ ਰਵਾਬਕਈ ਰਾਗਾਂ ਵਿੱਚ ਵਜਾਉਂਦੇ ਸੁਣਿਆਂ ਉਸ ਨੂੰ ਆਪਣੇ ਮਿੱਤਰ ਦੇ ਲੰਬੇ ਸਫਰਾਂ ਨੰਦਾ ਸਾਥੀ ਹੋਣ ਦਾ ਮਾਣ ਬਖ਼ਸ਼ਿਆ। ਦਾਨਾ ਦੇ ਨਾਂ ਨੂੰ ਗੁਰੂ ਜੀ ਨੇ ਭਾਈ ਮਰਦਾਨੇ ਦੇ ਨਾਂ ਨਾਲ ਬਖ਼ਸ਼ਿਆ। ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ , ਰੇਗਿਸਤਾਨ ਦੀ ਗਰਮੀ, ਜੰਗਲੀ ਜਾਨਵਰਾਂ ਤੋਂ ਡਰ ਉਜਾੜ ਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ , ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾਂ ਬਣੇ । ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ ਕਾਮ, ਕਰੋਧ, ਲੋਭ, ਮੋਹ, ਹੰਕਾਰ ਕੱਢ ਕੇ ਪੰਜ ਗੁਣ ਸਤ, ਸੰਤੋਖ, ਸਬਰ ,ਦਇਆ ਤੇ ਧਰਮ ਉਸ ਵਿੱਚ ਕੁੱਟ ਕੁੱਟ ਕੇ ਭਰ ਦਿੱਤੇ ਸਨ। ਉਸ ਨੂੰ ਇੱਕ ਸੰਤ ਤੇ ਸਾਰਿਆ ਦਾ ਭਰਾ ਹੋਣ ਦਾ ਮਾਣ ਬਖ਼ਸ਼ ਦਿੱਤਾ ਸੀ। ਭਾਈ ਮਰਦਾਨੇ ਦਾ ਜਨਮ 1459 ਰਾਇ ਭੋਇ ਦੀ ਤਲਵੰਡੀ ਵਿੱਚ ਹੋਇਆ ਸੀ। ਭਾਈ ਮਰਦਾਨਾ ਉਮਰ ਵਿੱਚ ਗੁਰੂ ਜੀ ਨਾਲ਼ੋਂ 11 ਸਾਲ ਵੱਡਾ ਸੀ। ਉਸ ਦਾ ਪਿਤਾ ,ਮੀਰ ਮਾਦਰੇ ਪਿੰਡ ਦਾ ਮਰਾਸੀ ਸੀ। ਉਨ੍ਹਾਂ ਦਿਨਾਂ ਵਿੱਚ ਚਿੱਠੀ ਪੱਤਰੀ ਦਾ ਸਾਧਨ ਨਹੀਂ ਸੀ ਮਰਾਸੀ ਹੀ ਚਿੱਠੀ ਰਸੈਣ ਦਾ ਕੰਮ ਕਰਦੇ ਸੀ। ਉਹ ਉੱਚੇ ਆਚਰਨ ਵਾਲੇ ਹੋਣ ਕਾਰਣ ਲੋਕ ਉਨ੍ਹਾਂ ਤੇ ਵਿਸ਼ਵਾਸ ਕਰਦੇ ਸੀ। ਗਾਉਣਾ ਵਜਾਉਣਾ ਉਨ੍ਹਾਂ ਦਾ ਪੇਸ਼ਾ ਸੀ ਲੋਕਾਂ ਨੂੰ ਹਸਾ ਉਨਾ ਦਾ ਮਨੋਰੰਜਨ ਕਰਦੇ ਸਨ। ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਮਰਦਾਨਾ ਤੇ ਤਿੰਨ ਸ਼ਬਦ ਦਰਜ ਹਨ। ਭਾਈ ਮਰਦਾਨੇ ਵਿੱਚ ਆਪਣੇ ਖ਼ਾਨਦਾਨ ਦੇ ਗੁਣ ਹੋਣ ਦੇ ਨਾਲ ਨਾਲ ਉਹ ਇੱਕ ਚੰਗੇ ਰਵਾਬੀ ਵੀ ਸਨ। ਜਿਸ ਨਾਲ ਉਸ ਨੇ ਗੁਰੂ ਜੀ ਦੀ ਰਚੀ ਬਾਣੀ ਉਨ੍ਹੀ ਰਾਗਾਂ ਵਿੱਚ ਗਾਇਨ ਕੀਤੀ। ਭਾਈ ਮਰਦਾਨਾ ਸਿੱਖ ਇਤਹਾਸ ਦੇ ਪਹਿਲੇ ਕੀਰਤਨੀਏ ਸਨ। ਭਾਈ ਮਰਦਾਨਾ ਦੀ ਰਵਾਬ ਅੱਜ ਵੀ ਕੀਰਤਨੀਆ ਦਾ ਪ੍ਰੇਮ ਸਰੋਤ ਹੈ। ਭਾਈ ਜੀ ਦੇ ਤਿਆਗ ਅਤੇ ਨਿਸ਼ਕਾਮਤਾ ਭਰੇ ਜੀਵਣ ਤੋਂ ਸਾਡੇ ਕੀਰਤਨੀਏ ਅਤੇ ਸਿੱਖ ਵੱਡੀ ਸਿੱਖਿਆ ਗ੍ਰਹਿਣ ਕਰ ਸਕਦੇ ਹਨ। ਗੁਰੂ ਨਾਨਕ ਸਾਹਿਬ ਸੰਸਕਾਰ ਵਿਹਾਰਾਂ ਤੇ ਮੁੱਕਤ ਹੋਕੇ ਦੁੱਨੀਆ ਦੇ ਉਧਾਰ ਲਈ ਗੁਰੂ ਦਾ ਪ੍ਰਚਾਰ ਕਰਣ ਲਈ ਯਾਤਰਾ ਤੇ ਭਾਈ ਮਰਦਾਨਾ ਨੂੰ ਨਾਲ ਲੈਕੇ ਤੁਰ ਪਏ। ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆ ਜਿਸ ਦਾ ਉਦੇਸ਼ ਮਾਨਵਤਾ ਦਾ ਕਲਿਆਨ ਸੀ। ਭਾਈ ਗੁਰਦਾਸ ਦੇ ਸ਼ਬਦਾਂ ਵਿੱਚ ‘ਚੜਿ੍ਹਆ ਸੋਧਣ ਧਰਤ ਲੁਕਾਈ।’ ਇੰਨਾਂ ਚਾਰ ਉਦਾਸੀਆਂ ਵਿੱਚ ਭਾਈ ਮਰਦਾਨਾ ਨੇ ਆਪਣੀ ਆਰਥਿਕ ਹਾਲਤ ਦੀ ਪ੍ਰਵਾਹ ਕੀਤਿਆਂ ਬਗੈਰ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਗੁਰੂ ਜੀ ਦਾ ਪੂਰਾ ਸਾਥ ਦਿੱਤਾ। ਮਰਦਾਨਾ ਗੁਰੂ ਜੀ ਦਾ ਸੇਵਕ, ਚੇਲਾ ਰਵਾਬੀ ਤੇ ਬਚਪਨ ਦਾ ਸੱਚਾ ਸਾਥੀ ਸੀ।ਉਸ ਨੂੰ ਇਸ ਗੱਲ ਦਾ ਮਾਣ ਸੀ ਕੇ ਉਹ ਬਾਬਾ ਨਾਨਕ ਜੀ ਦਾ ਦੋਸਤ ਸੀ ਜਿਸ ਨਾਲ ਉਸ ਦਾ ਦਿੱਲ ਇੱਕ ਸੁਰ ਹੋ ਚੁੱਕਾ ਸੀ। ਗੁਰੂ ਜੀ ਨੇ ਨੀਵੀਂ ਜਾਤੀ ਦੇ ਇੱਕ ਮਰਾਸੀ ਨੂੰ ਆਪਣਾ ਸਾਥੀ ਬਣਾ ਉਚ ਜਾਤੀ ਵਾਲਿਆ ਦਾ ਹੰਕਾਰ ਤੋੜਿਆ। ਉਹ ਰਵਾਬੀ ਤੋਂ ਭਾਈ ਤੇ ਭਾਈ ਤੋ ਸੰਤ ਬਣ ਗਿਆ।ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾ ਵਿੱਚ ਜ਼ਿਕਰ ਕੀਤਾ ਹੈ।’ਇੱਕ ਬਾਬਾ ਅਕਾਲ ਰੁਪੁ ਦੂਜਾ ਭਾਈ ਮਰਦਾਨਾ।’ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕ ਤਿੰਨ ਕੈ ਸੰਗਿ ਸਾਥਿ ਵਡਿਆ ਸਿਉ ਕੀਆ ਰੀਸ॥ ਜਿੱਥੈ ਨੀਚਿ ਸਮਾਲੀਅਨਿ ਤਿੱਥੇ ਨਦਿਰ ਤੇਰੀ ਬਖ਼ਸ਼ੀਸ਼॥ ਇਤਿਹਾਸਕਾਰਾਂ ਦੇ ਮੁਤਾਬਕ ਭਾਈ ਮਰਦਾਨੇ ਦਾ ਅਕਾਲ ਚਲਾਨਾਂ ਅਫਗਾਨਿਸਤਾਨ ਦੇ ਤੁਰਮ ਦਰਿਆ ਦੇ ਲਾਗੇ ਤੁਰਮ ਨਗਰ ਵਿੱਚ ਹੋਇਆ ਬਾਬਾ ਨਾਨਕ ਨੇ ਆਪਣੇ ਹੱਥੀ ਸੰਸਕਾਰ ਕੀਤਾ। ਕਈ ਇਤਹਾਸਕਾਰ ਕਰਤਾਰਪੁਰ ਵਿੱਚ ਵੀ ਕਹਿੰਦੇ ਹਨ। ਹੁਣ ਦਾ ਮਨੁੱਖੀ ਜੀਵ ਆਪਣੇ ਹੀ ਖੂੰਨ ਦਾ ਪਿਆਸਾ ਹੈ। ਭਾਈ , ਭਾਈ ਤੇ ਦੋਸਤ ,ਦੋਸਤ, ਦਾ ਕਤਲ ਕਰੀ ਜਾ ਰਿਹਾ ਹੈ। ਅਣਖ ਦੀ ਖ਼ਾਤਰ ਕਤਲ ਲਹੂ ਚਿੱਟਾ ਹੋ ਗਿਆ ਹੈ। ਜਾਤ ਭਾਂਤ ਤੇ ਧਰਮ ਦੇ ਨਾਂ ਤੇ ਵੰਡੀਆ ਪਾ ਰਾਜਨੀਤਕ ਲੋਕ ਵੋਟਾਂ ਲੈਣ ਦੀ ਖ਼ਾਤਰ ਦਲਿਤ ਪੱਤਾ ਖੇਲ ਸਾਡੇ ਗੁਰੂਆਂ ਤੋਂ ਬੇਮੁੱਖ ਹੋ ਰਹੇ ਹਨ। ਬਾਬਾ ਮਰਦਾਨਾ ਤੇ ਬਾਬਾ ਨਾਨਕ ਦੀ ਸੱਚੀ ਦੋਸਤੀ ਨੂੰ ਭੁੱਲ ਪੈਸੇ ਤੇ ਨਸ਼ੇ ਵਿੱਚ ਚੂਰ ਆਪਣਿਆ ਨੂੰ ਹੀ ਮਾਰ ਰਹੇ ਹਨ। ਸਾਨੂੰ ਹਰ ਪ੍ਰਾਣੀ ਨੂੰ ਭਾਈ ਮਰਦਾਨਾ ਦੀ ਨਿਸ਼ਕਾਮ ਸੇਵਾ ਨੂੰ ਤੇ ਸੱਚੀ ਦੋਸਤੀ ਜੋ ਬਾਬਾ ਨਾਨਕ ਦੇ ਨਾਲ ਸੱਚੇ ਸਾਥੀ ਦੇ ਤੌਰ ਤੇ ਨਿਭਾਈ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚਲ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਤੇ ਸਕੰਲਪ ਲੈ ਉਨ੍ਹਾਂ ਦੇ ਪਾਏ ਪੂਰਨਿਆ ਤੇ ਚੱਲਣਾ ਚਾਹੀਦਾ ਹੈ। ਬਾਬਾ ਨਾਨਕ ਦਾ ਪੂਰੇ ਵਿਸ਼ਵ ਵਿੱਚ 502ਵਾਂ ਗੁਰਪੁਰਬ ਮਨਾਇਆਂ ਜਾ ਰਿਹਾ ਹੈ। ਗੁਰੂ ਜੀ ਵਲੋ ਦਿੱਤੇ ਸਦੇਸ਼ ਕਾਮ, ਕਰੋਧ, ਮੋਹ, ਲੋਭ ਅਤੇ ਹੰਕਾਰ ਛੱਡ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੇ ਮਾਰਗ ਤੇ ਚਲ ਸਤ,ਸੰਤੋਖ,ਸਬਰ ਦਇਆ ਤੇ ਧਰਮ ਪੰਜ ਗੁਣ ਅਖਤਿਆਰ ਕਰਣੇ ਚਾਹੀਦੇ ਹਨ। ਇਹ ਹੀ ਭਾਈ ਮਰਦਾਨਾ ਤੇ ਬਾਬਾ ਨਾਨਕ ਨੂੰ ਸੱਚੀ ਸ਼ਰਦਾਜਲੀ ਹੈ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ

Related posts

ਸਚ ਸੁਣਾਇਸੀ ਸਚ ਕੀ ਬੇਲਾ

admin

ਸੋਚ ਦੀ ਪਵਿੱਤਰਤਾ

admin

ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ?

admin