Punjab

ਸ਼੍ਰੋਅਦ-ਬਸਪਾ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਕੰਡੀ ਏਰੀਆ ਡਿਵੈਲਪਮੈਂਟ ਬੋਰਡ ਦਾ ਕੀਤਾ ਜਾਵੇਗਾ ਗਠਨ : ਬਾਦਲ

ਤਲਵਾੜਾ – ਵੀਰਵਾਰ ਨੂੰ ਤਲਵਾੜਾ ਦੀ ਖੋਖਾ ਮਾਰਕੀਟ ਵਿਖੇ ਸ਼੍ਰੋਅਦ-ਬਸਪਾ ਗਠਜੋੜ ਦੀ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਇਕ ਰੈਲੀ ਦਸੂਹਾ ਵਿਧਾਨ ਸਭਾ ਤੋਂ ਗਠਜੋੜ ਦੇ ਸਾਂਝੇ ਉਮੀਦਵਾਰ ਸੁਸ਼ੀਲ ਪਿੰਕੀ ਦੀ ਅਗਵਾਈ ਹੇਠ ਹੋਈ। ਰੈਲੀ ਵਿਚ ਸ਼ਿਅਦ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਸਪਾ ਦੇ ਸੂਬਾ ਜਰਨਲ ਸਕੱਤਰ ਭਗਵਾਨ ਸਿੰਘ ਚੌਹਾਨ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਰੈਲੀ ਦੋਰਾਨ ਸਟੇਜ ਤੋਂ ਵੱਖ-ਵੱਖ ਬੁਲਾਰਿਆਂ ਨੇ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਲਈ ਤੇ ਕੰਢੀ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਪਹਿਲ ਦੇ ਤੌਰ ‘ਤੇ ਕੰਮ ਕਰਨ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿਚ ਕਿਹਾ ਕੀ ਅਕਾਲੀ-ਭਾਜਪਾ ਗਠਜੋੜ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿਚ 13 ਵਾਅਦੇ ਕੀਤੇ ਗਏ ਹਨ। ਜਿਸ ਨੂੰ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਪਹਿਲ ਦੇ ਤੌਰ ‘ਤੇ ਪੂਰਾ ਕੀਤਾ ਜਾਵੇਗਾ। ਬਾਦਲ ਨੇ ਕਿਹਾ ਕਿ ਗਠਜੋੜ ਦੀ ਸਰਕਾਰ ਆਉਣ ਤੋਂ ਬਾਅਦ ਕੰਡੀ ਏਰੀਆ ਡਿਵੈਲਪਮੈਂਟ ਬੋਰਡ ਬਣਾਇਆ ਜਾਵੇਗਾ। ਜਿਸ ਦਾ ਮੰਤਰੀ ਕੰਡੀ ਏਰੀਆ ਦੇ ਵਿੱਚੋਂ ਜਿੱਤ ਕੇ ਆਇਆ ਹੋਇਆ ਵਿਧਾਇਕ ਹੀ ਬਣਾਇਆ ਜਾਵੇਗਾ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕੀ ਇਹ ਸਾਰੀਆਂ ਪਾਰਟੀਆਂ ਦੀ ਕਮਾਂਡ ਦਿੱਲੀ ਵਿਚ ਬੈਠੇ ਉਪਰਲੇ ਲੀਡਰਾਂ ਦੇ ਕੋਲ ਹੈ ਪਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਪੰਜਾਬ ਵਿੱਚੋਂ ਉਠਿਆ ਹੋਇਆ ਪਾਰਟੀਆਂ ਹਨ। ਜੋ ਪੰਜਾਬ ਦੇ ਲੋਕ ਦੀਆਂ ਸਮੱਸਿਆਵਾਂ ਨੂੰ ਬਿਹਤਰ ਜਾਣਦੀਆਂ ਹਨ। ਉਨ੍ਹਾਂ ਨੇ ਕੰਢੀ ਖੇਤਰ ਦੇ ਲੋਕਾਂ ਨੂੰ ਸੁਸ਼ੀਲ ਪਿੰਕੀ ਦੇ ਹੱਕ ਵਿਚ ਵੋਟ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ‘ਤੇ ਬਸਪਾ ਜੋਨ ਇੰਚਾਰਜ ਸਾਬਕਾ ਕਾਨੂੰਗੋ ਗੋਬਿੰਦ, ਮੁਕੇਰੀਆਂ ਤੋਂ ਗਠਜੋੜ ਦੇ ਸਾਂਝੇ ਉਮੀਦਵਾਰ ਸਰਬਜੋਤ ਸਿੰਘ ਸਾਬੀ, ਦੀਪਕ ਰਾਣਾ, ਜੁਗਿੰਦਰ ਮਿਨਹਾਸ, ਅਮਰਪਾਲ ਜੌਹਰ, ਅਮਨਦੀਪ ਹੈਪੀ, ਬਲਾਕ ਹਾਜੀਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਟਿੰਮੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸਾਬਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ, ਕਿਰਪਾਲ ਸਿੰਘ ਗੇਰਾ, ਸਤਨਾਮ ਸਿੰਘ ਸੈਣੀ, ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਬਸਪਾ ਦੇ ਦੇ ਆਗੂ ਤੇ ਕਾਰਜ ਕਰਤਾ ਸ਼ਾਮਲ ਸਨ।

Related posts

ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ਅਤੇ ਹੈਰੀਟੇਜ਼ ਸਟਰੀਟ ਦਾ 19 ਨਵੰਬਰ ਨੂੰ ਕੀਤਾ ਜਾਵੇਗਾ ਉਦਘਾਟਨ

editor

ਦਿੱਲੀ ਤੋਂ ਇਕ ਲੱਖ ਜ਼ੀਰੋ ਬਿਜਲੀ ਬਿੱਲ ਲੈ ਕੇ ਪੰਜਾਬ ਪੁੱਜੇ ਕੇਜਰੀਵਾਲ,

editor

ਪੰਜਾਬ ‘ਚ ਕਿਸੇ ਵੀ ਸੂਰਤ ‘ਚ ਲਾਗੂ ਨਹੀਂ ਹੋਣਗੇ ਤਿੰਨੋਂ ਖੇਤੀ ਕਾਨੂੰਨ

editor