Articles Pollywood

‘ਹੇਟਰਜ਼’ ਫ਼ਿਲਮ ਦੀ ਨਾਇਕਾ ਬਣੀ ‘ਪ੍ਰਭ ਗਰੇਵਾਲ’

ਲੇਖਕ: ਸੁਰਜੀਤ ਜੱਸਲ

ਪੰਜਾਬੀ ਸਿਨਮੇ ਨਾਲ ਜੁੜੇ ਅਨੇਕਾਂ ਚਰਚਿਤ ਚਿਹਰੇ ਅਜਿਹੇ ਹਨ ਜੋ ਮਾਡਲਿੰਗ ਤੋਂ ਫਿਲਮਾਂ ਵੱਲ ਆਏ ਤੇ ਵੱਡੀ ਪਛਾਣ ਸਥਾਪਤ ਕੀਤੀ। ਅਜਿਹਾ ਹੀ ਇੱਕ ਹੋਰ ਖੂਬਸੁਰਤ ਚਿਹਰਾ ਹੈ ਪ੍ਰਭ ਗਰੇਵਾਲ..ਜਿਸਨੇ ਪੰਜਾਬੀ ਸਿਨਮੇ ਦੇ ਵਿਹੜੇ ਦਸਤਕ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਭ ਗਰੇਵਾਲ ਪੰਜਾਬੀ ਸੰਗੀਤਕ ਐਲਬਮਾਂ ਦੀ ਸ਼ਿੰਗਾਰ ਰਹੀ ਹੈ। ਭਾਵੇਂ ਆਰ ਨੇਤ ਦਾ ‘ਡਿਫਾਲਟਰ’ ਗੀਤ ਹੋਵੇ, ਹਰਫ ਚੀਮੇ ਦਾ ‘ਜੱਟਵਾਦ’, ਗੁਰਨਾਮ ਭੁੱਲਰ ਦਾ ‘ਪੱਕ ਠੱਕ’ ਜਾਂ ਫਿਰ ਹਰਜੀਤ ਹਰਮਨ ਦਾ ‘ਮਾਏ ਨੀਂ ਮਾਏ ..’ ਹੋਵੇ। ਇੰਨ੍ਹਾਂ ਸਾਰੇ ਹੀ ਗੀਤਾਂ ਵਿੱਚ ਪ੍ਰਭ ਗਰੇਵਾਲ ਦੀ ਅਦਾਕਾਰੀ ਕਮਾਲ ਦੀ ਰਹੀ ਹੈ। ਆਉਂਦੇ ਦਿਨਾਂ ‘ਚ ਉਸਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ ਜੋ ਉਸਦੇ ਫ਼ਿਲਮੀ ਸਫ਼ਰ ਦਾ ਸੁਨਹਿਰਾ ਭਵਿੱਖ ਸਿਰਜਣਗੀਆਂ।

ਪ੍ਰਭ ਗਰੇਵਾਲ ਨੇ ਦੱਸਿਆ ਕਿ ‘ਕਾਕੇ ਦਾ ਵਿਆਹ’ ਤੋਂ ਬਾਅਦ ਹੁਣ ਬਹੁਤ ਜਲਦ ਉਸਦੀ ਪੁਖਰਾਜ ਭੱਲਾ ਨਾਲ ਫ਼ਿਲਮ ‘ਹੇਟਰਜ਼’ ਰਿਲੀਜ਼ ਹੋਵੇਗੀ, ਜਿਸ ਵਿੱਚ ਉਹ ਮੇਨ ਲੀਡ ਚ ਨਜ਼ਰ ਆਵੇਗੀ। ਰੰਜੀਵ ਸਿੰਗਲਾ ਪ੍ਰੋਡਕਸ਼ਨ ਦੀ ਇਹ ਫ਼ਿਲਮ ਤਿੰਨ ਦੋਸਤਾਂ ਦੀ ਕਹਾਣੀ ਹੈ ਜੋ ਪਿਆਰ ਅਤੇ ਨਫ਼ਰਤ ਦੀ ਤੁਲਨਾ ਕਰਦੀ ਸਮਾਜਿਕ ਸਰੋਕਾਰਾਂ ਨਾਲ ਜੁੜੀ ਆਮ ਫਿਲਮਾਂ ਤੋਂ ਹਟਵੇਂ ਵਿਸ਼ੇ ਦੀ ਹੈ। ਇਸ ਵਿਚ ਉਸਦਾ ਕਿਰਦਾਰ ਬਹੁਤ ਹੀ ਚਣੌਤੀ ਭਰਿਆ ਹੈ। ਇਸ ਫਿਲਮ ਵਿੱਚ ਪ੍ਰਭ ਗਰੇਵਾਲ ਤੇ ਪੁਖਰਾਜ ਭੱਲਾ ਤੋਂ ਇਲਾਵਾ ਲੱਕੀ ਧਾਲੀਵਾਲ, ਅ੍ਰਮਿੰਤ ਅੰਬੇ, ਮਲਕੀਤ ਰੌਣੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਜਗਦੀਪ ਰੰਧਾਵਾ ਆਦਿ ਕਲਾਕਾਰਾਂ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਇਸ ਤੋਂ ਇਲਾਵਾ ਉਸਨੇ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’, ਸਤਿੰਦਰ ਸਰਤਾਜ ਦੀ ‘ਕਲੀ ਜੋਟਾ’, ਤਰਸੇਮ ਜੱਸੜ ਤੇ ਰਣਜੀਤ ਬਾਵਾ ਨਾਲ ‘ਖਾਓ ਪਿਓ ਐਸ਼ ਕਰੋ’ ਫ਼ਿਲਮਾਂ ਵਿੱਚ ਵੀ ਅਹਿਮ ਕਿਰਦਾਰ ਨਿਭਾਏ ਹਨ, ਜੋ ਬਹੁਤ ਜਲਦ ਰਿਲੀਜ ਹੋਣਗੀਆ। ਪਦਮ ਸ੍ਰੀ ਬੌਕਸਰ ਕੌਰ ਸਿੰਘ ਦੀ ਬਾਇਓਪਿਕ ਫ਼ਿਲਮ ‘ਕੌਰ ਸਿੰਘ’ ਵਿੱਚ ਵੀ ਉਸਨੇ ਮੇਨ ਲੀਡ ਚ ਕੰਮ ਕੀਤਾ ਹੈ।

ਪ੍ਰਭ ਗਰੇਵਾਲ ਨੇ ਦੱਸਿਆ ਕਿ ਅਦਾਕਾਰੀ ਵਿਚ ਪਰਪੱਕ ਹੋਣ ਲਈ ਉਸਨੇ ਪੰਜਾਬੀ ਰੰਗਮੰਚ ਦੇ ਫਿਲਮਾਂ ਦੀ ਨਾਮਵਰ ਸ਼ਖਸੀਅਤ ਮੈਡਲ ਨਿਰਮਲ ਰਿਸ਼ੀ ਤੋਂ ਐਕਟਿੰਗ ਦੀਆਂ ਕਲਾਸਾਂ ਲਈਆਂ। ਸੂਟਿੰਗ ਸਮੇਂ ਵੀ ਉਹ ਹਰ ਛੋਟੇ ਵੱਡੇ ਕਿਰਦਾਰ ਤੋਂ ਕਲਾ ਦੀਆਂ ਬਾਰੀਕੀਆਂ ਸਿਖਣ ਦੀ ਕੋਸ਼ਿਸ ਕਰਦੀ ਹੈ। ਉਸਦੀ ਸੋਚ ਇਕ ਵਧੀਆ ਅਦਾਕਾਰਾ ਬਣਨ ਦੀ ਹੈ ਜੋ ਹਰ ਤਰ੍ਹਾਂ ਦੇ ਕਿਰਦਾਰ ਨੂੰ ਬਾਖੂਬੀ ਨਿਭਾਅ ਸਕੇ।

ਲੁਧਿਆਣਾ ਨੇੜਲੇ ਪਿੰਡ ਕਿਲਾ ਰਾਏਪੁਰ ਦੀ ਜੰਮਪਲ ਪ੍ਰਭਜੋਤ ਕੌਰ ਨੂੰ ਕਲਾ ਦਾ ਸ਼ੌਂਕ ਸਕੂਲ ਕਾਲਜ ਦੇ ਦਿਨਾਂ ‘ਚ ਹੀ ਪਿਆ। ਭਾਵੇਂਕਿ ਪਰਿਵਾਰਕ ਮਾਹੌਲ ਚ ਪਹਿਲਾਂ ਕੋਈ ਕਲਾ ਖੇਤਰ ‘ਚ ਨਹੀਂ ਸੀ ਪਰ ਫਿਰ ਵੀ ਪ੍ਰਭ ਗਰੇਵਾਲ ਨੂੰ ਅੱਗੇ ਵਧਣ ਦਾ ਹੌਂਸਲਾ ਮਿਲਿਆ। ਕਾਲਜ ਪੜ੍ਹਦਿਆਂ ਉਹ ਯੂਥ ਫੈਸਟੀਵਲ ਚ ਭਾਗ ਲੈਣ ਲੱਗੀ। ਪਹਿਲਾਂ ਉਸਨੂੰ ਗਾਉਣ ਦਾ ਸ਼ੌਂਕ ਸੀ ਤੇ ਉਹ ਗਿੱਧਾ ਟੀਮ ‘ਚ ਬੋਲੀਆਂ ਪਾਉਂਦੀ ਸੀ ਫਿਰ ਅਚਾਨਕ ਇੱਕ ਗੀਤ ਤੇ ਮਾਡਲਿੰਗ ਕਰਨ ਦਾ ਮੌਕਾ ਮਿਲਿਆ ਤਾਂ ਉਹ ਇਧਰ ਆ ਗਈ।

ਪ੍ਰਭ ਗਰੇਵਾਲ ਨੇ ਦੱਸਿਆ ਕਿ ਉਸਨੇ ਪਹਿਲੀ ਵਾਰ ਰਵਿੰਦਰ ਗਰੇਵਾਲ ਦੇ ਗੀਤ ‘ਤੇਰਾ ਲੱਗਣਾ ਨੀ ਜੀਅ’ ਵਿਚ ਮਾਡਲਿੰਗ ਕੀਤੀ। ਜਿਸਨੂੰ ਬਹੁਤ ਪਸੰਦ ਕੀਤਾ ਗਿਆ। ਫੇਰ ਹਰਜੀਤ ਹਰਮਨ ਦੇ ਗੀਤ ‘ਮਾਏ ਨੀਂ ਮਾਏ..’, ਸਤਿੰਦਰ ਸਰਤਾਜ ਦੇ ਚਰਚਿਤ ਗੀਤ ‘ਮੈਂ ਤੇ ਮੇਰੀ ਜਾਨ, ਆਰ ਨੈਤ ਦੇ ਗੀਤ ‘ਡਿਫਾਲਟਰ’ ਅਤੇ ਹਰਫ ਚੀਮਾ ਦੇ ‘ਜੱਟਵਾਦ’ ਗੀਤਾਂ ਦੀ ਪ੍ਰਸਿੱਧੀ ਨੇ ਤਾਂ ਪ੍ਰਭ ਗਰੇਵਾਲ ਨੂੰ ਵੱਡੀ ਪਛਾਣ ਦੇ ਕੇ ਸਥਾਪਤ ਕਰ ਦਿੱਤਾ।

ਪ੍ਰਭ ਗਰੇਵਾਲ ਨੇ ਦੱਸਿਆ ਕਿ ਉਸਨੇ ਹੁਣ ਤੱਕ ਰਵਿੰਦਰ ਗਰੇਵਾਲ, ਸਤਿੰਦਰ ਸਰਤਾਜ, ਆਰਨੈਟ, ਹਰਜੀਤ ਹਰਮਨ, ਹਰਫ਼ ਚੀਮਾ, ਮਨਕੀਰਤ ਔਲਖ, ਗੁਰਨਾਮ ਭੁੱਲਰ, ਦੀਨਾ ਸਿੰਘ, ਬਾਲੀ ਸੰਧੂ, ਗੁਰਜ਼ੈਜ, ਹਰਵੀਰ ਗਿੱਲ, ਜੋਰਡਨ ਸੰਧੂ, ਕਮਲ ਖੈਰਾ ਆਦਿ ਗਾਇਕਾਂ ਦੇ ਵੀਡਿਓਜ਼ ‘ਚ ਮਾਡਲਿੰਗ ਕਰ ਚੁੱਕੀ ਹੈ। ਫ਼ਿਲਮੀ ਪਰਦੇ ਪ੍ਰਤੀ ਬੇਹੱਦ ਉਤਸ਼ਾਹਿਤ ਪ੍ਰਭ ਗਰੇਵਾਲ ਨੂੰ ਯਕੀਨ ਹੈ ਕਿ ਉਸਦੇ ਪ੍ਰਸ਼ੰਸਕ ਗੀਤਾਂ ਵਾਂਗ ਉਸਨੂੰ ਫਿਲਮੀ ਪਰਦੇ ਤੇ ਵੀ ਭਰਪੂਰ ਪਿਆਰ ਦੇਣਗੇ।

ਹੁਸਨ ਤੇ ਕਲਾ ਦੀ ਇਸ ਨਿਪੁੰਨ ਅਦਾਕਾਰਾ ਤੋਂ ਪੰਜਾਬੀ ਸਿਨਮੇ ਨੂੰ ਬਹੁਤ ਆਸਾਂ ਹਨ। ਉਸਦੀ ਮੇਹਨਤ ਦੇ ਲਗਨ ਬਹੁਤ ਜਲਦ ਪ੍ਰਭ ਗਰੇਵਾਲ ਨੂੰ ਉੱਚੇ ਮੁਕਾਮ ਤੇ ਲੈ ਕੇ ਜਾਵੇਗੀ ।

Related posts

ਤਾਕਤ ਦੀ ਭੁੱਖ ਪੂਰੀ ਕਰਨ ਅਤੇ ਲੋਕਤੰਤਰ ਨੂੰ ਦਫ਼ਨਾਉਣ ਦਾ ਮਨਸੂਬਾ

admin

ਕੀ ਪਿੰਡਾਂ ਨੂੰ ਦਬਾਇਆ ਤੇ ਉਜਾੜਿਆ ਜਾ ਰਿਹਾ ਹੈ?

admin

ਦੰਗਾਕਾਰੀਆਂ ਨੇ ਪੁਲਿਸ ਨਾਲ ਮਿਲ ਕੇ ਇੰਝ ਖੇਡੀ ਖੂਨ ਦੀ ਹੋਲੀ

admin