India

2004 ‘ਚ ਸੋਨੀਆ ਗਾਂਧੀ ਨੂੰ ਬਣਨਾ ਚਾਹੀਦਾ ਸੀ ਪੀਐੱਮ

ਨਵੀਂ ਦਿੱਲੀ – ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਤੇ ਆਰਪੀਆਈ ਆਗੂ ਰਾਮਦਾਸ ਅਠਾਵਲੇ ਨੇ ਸੋਨੀਆ ਗਾਂਧੀ ਨੂੰ ਲੈ ਕੇ ਫਿਰ ਵੱਡਾ ਬਿਆਨ ਦਿੱਤਾ ਹੈ। ਅਠਾਵਲੇ ਨੇ ਕਿਹਾ ਜਦੋਂ ਯੂਪੀਏ ਸੱਤਾ ਵਿਚ ਆਈ ਸੀ ਉਦੋਂ ਸੋਨੀਆ ਗਾਂਧੀ ਨੂੰ ਦਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਸੀ। ਇਸ ਲਈ ਉਨ੍ਹਾਂ ਨੇ ਤਰਕ ਦਿੱਤਾ ਹੈ ਕਿ ਜਦੋਂ ਕਮਲਾ ਹੈਰਿਸ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਸਕਦੀ ਹੈ ਤਾਂ ਸੋਨੀਆ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਕਿਉਂ ਨਹੀਂ ਬਣ ਸਕਦੀ। ਉਨ੍ਹਾਂ ਨੇ ਕਿਹਾ ਕਿ ਯੂਪੀਏ ਦੇ ਸੱਤਾ ਵਿਚ ਆਉਣ ‘ਤੇ ਸੋਨੀਆ ਗਾਂਧੀ ਨੂੰ ਪੀਐੱਮ ਬਣਨਾ ਚਾਹੀਦਾ ਸੀ। ਜੇ ਕਮਲਾ ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਬਣ ਸਕਦੀ ਹੈ ਤਾਂ ਸੋਨੀਆ ਗਾਂਧੀ ਪੀਐੱਮ ਕਿਉਂ ਨਹੀਂ ਬਣ ਸਕਦੀ। ਉਹ ਇਕ ਭਾਰਤੀ ਨਾਗਰਿਕ ਹਨ, ਸਾਬਕਾ ਪੀਐੱਮ ਰਾਜੀਵ ਗਾਂਧੀ ਦੀ ਪਤਨੀ ਤੇ ਲੋਕਸਭਾ ਮੈਂਬਰ ਹਨ। ਦੱਸਣਯੋਗ ਹੈ ਕਿ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦਾ ਮੁੱਦਾ 2004 ਦੀਆਂ ਲੋਕ ਸਭਾ ਚੋਣਾਂ ‘ਚ ਉਠਾਇਆ ਗਿਆ ਸੀ। ਇਸ ਨੂੰ ਬੇਲੋੜਾ ਕਰਾਰ ਦਿੰਦਿਆਂ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਜੇ ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਬਣ ਸਕਦੀ ਹੈ, ਤਾਂ ਇਟਲੀ ‘ਚ ਜੰਮੀ ਸੋਨੀਆ ਗਾਂਧੀ ਵੀ 17 ਸਾਲ ਪਹਿਲਾਂ ਆਮ ਚੋਣਾਂ ‘ਚ ਕਾਂਗਰਸ ਦੀ ਜਿੱਤ ਤੋਂ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਬਣ ਸਕਦੀ ਸੀ।

ਕੇਂਦਰੀ ਮੰਤਰੀ ਨੇ ਇਹ ਗੱਲ ਉਸ ਸਮੇਂ ਕਹੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ‘ਤੇ ਹਨ ਤੇ ਉਨ੍ਹਾਂ ਨੇ ਉੱਥੇ ਹੈਰਿਸ ਨਾਲ ਮੀਟਿੰਗ ਵੀ ਕੀਤੀ ਹੈ। ਅਠਾਵਲੇ ਨੇ ਕਿਹਾ ਕਿ ਜਦੋਂ ਯੂਪੀਏ ਨੂੰ 2004 ਦੀਆਂ ਚੋਣਾਂ ਵਿੱਚ ਬਹੁਮਤ ਮਿਲਿਆ ਸੀ, ਮੈਂ ਪ੍ਰਸਤਾਵ ਦਿੱਤਾ ਸੀ ਕਿ ਸੋਨੀਆ ਗਾਂਧੀ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। ਉਦੋਂ ਮੇਰੀ ਰਾਇ ਸੀ ਕਿ ਉਸ ਦੇ ਵਿਦੇਸ਼ੀ ਮੂਲ ਦੇ ਮੁੱਦੇ ਦਾ ਕੋਈ ਅਰਥ ਨਹੀਂ ਹੈ। ‘

ਰਾਮਦਾਸ ਅਠਾਵਲੇ ਨੇ ਅੱਗੇ ਕਿਹਾ, ‘ਜੇ ਕਮਲਾ ਹੈਰਿਸ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਸਕਦੀ ਹੈ, ਤਾਂ ਸੋਨੀਆ ਗਾਂਧੀ, ਭਾਰਤ ਦੀ ਨਾਗਰਿਕ, ਰਾਜੀਵ ਗਾਂਧੀ ਦੀ ਪਤਨੀ ਅਤੇ ਲੋਕ ਸਭਾ ਲਈ ਚੁਣੀ ਗਈ, ਇਸ ਦੇਸ਼ ਦੀ ਪ੍ਰਧਾਨ ਮੰਤਰੀ ਕਿਉਂ ਨਹੀਂ ਬਣ ਸਕਦੀ?’ ਕੇਂਦਰੀ ਮੰਤਰੀ ਨੇ ਕਿਹਾ ਕਿ ਗਾਂਧੀ ਨੂੰ 2004 ਵਿੱਚ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਸੀ ਅਤੇ ਜੇ ਉਨ੍ਹਾਂ ਨੇ ਇਹ ਅਹੁਦਾ ਸਵੀਕਾਰ ਨਹੀਂ ਕਰਨਾ ਸੀ, ਤਾਂ ਕਾਂਗਰਸ ਨੂੰ ਮਜ਼ਬੂਤ ​​ਕਰਨ ਲਈ ਪਾਰਟੀ ਦੇ ਸੀਨੀਅਰ ਨੇਤਾ ਸ਼ਰਦ ਪਵਾਰ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਣਾ ਚਾਹੀਦਾ ਸੀ।

Related posts

ਤਿੰਨ ਰੋਜ਼ਾ ਦੌਰੇ ’ਤੇ ਅੰਡੇਮਾਨ ਨਿਕੋਬਾਰ ਪਹੁੰਚੇ ਅਮਿਤ ਸ਼ਾਹ

editor

ਕਸ਼ਮੀਰ ’ਚ ਸੇਲਜਮੈਨ ਦੀ ਹੱਤਿਆ ’ਚ ਸ਼ਾਮਲ ਟੀਆਰਐੱਫ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ

editor

ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ‘ਚ ਲਾਸ਼ ਲੈ ਕੇ ਸ਼ਮਸ਼ਾਨ ਜਾ ਰਹੇ ਸੀ ਰਿਸ਼ਤੇਦਾਰ, ਟਰੱਕ ਨੇ ਮਾਰੀ ਟੱਕਰ, 18 ਦੀ ਮੌਤ

editor