Punjab

2022 ‘ਚ ਵੱਡਾ ਇਨਕਲਾਬ ਆਵੇਗਾ : ਭਗਵੰਤ ਮਾਨ

ਪੱਟੀ – ਅਗਾਮੀ ਵਿਧਾਨ ਸਭਾ ਚੌਣਾ ਨੂੰ ਲੈ ਕੇ ਆਪ ਆਦਮੀ ਪਾਰਟੀ ਵੱਲੋ ਮਾਝੇ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਚੌਣ ਮੁਹਿੰਮ ਦੀ ਸ਼ੁਰੂਆਤ ਕੀਤੀ ।ਮਿਸ਼ਨ 2022 ਮੁਹਿੰਮ ਤਹਿਤ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਪ ਦੇ ਸੂਬਾ ਪ੍ਰਧਾਨ ਭਗਵਨਤ ਮਾਨ ਮਾਹੀ ਰਿਜ਼ੋਰਟ ਪੱਟੀ ਵਿਖੇ ਹਲਕਾ ਇੰਚਾਰਜ ਲਾਲਜੀਤ ਸਿੰਘ ਭੁੱਲਰ ਵੱਲੋ ਕਰਵਾੲੇ ਸਮਾਗਮ ਮੌਕੇ ਵਰਕਰਾਂ ਨਾਲ ਮੁਲਾਕਾਤ ਕਰਨ ਪੁੱਜੇ। ਇਸ ਮੌਕੇ ਭਗਵੰਤ ਮਾਨ ਨੇ ਪੱਟੀ ਹਲਕੇ ਅੰਦਰ ਆਪ ਪਾਰਟੀ ਦੀ ਸਥਿਤੀ ਸਬੰਧੀ ਆਗੂਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਾਰਿਆਂ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰਿਵਾਇਤੀ ਪਾਰਟੀਆਂ ਤੋਂ ਮੁਕਤ ਕਰਵਾਉਣ ਲਈ ਆਪ ਦੀ ਸਰਕਾਰ ਬਣਾਉਨਾ ਬੇਹੱਦ ਜ਼ਰੂਰੀ ਹੈ ਤਾਂ ਜੋ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਵਧਾਇਆ ਜਾ ਸਕੇ । ਉਨ੍ਹਾਂ ਦੱਸਿਆ ਕਿ ਲੋਕ ਆਪ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪ ਨਾਲ ਧੜਾਧੜ ਜੁੜ ਰਹੇ। ਜੋ ਇਸ ਗੱਲ ਦਾ ਸੰਕੇਤ ਹੈ ਕਿ 2022 ਵਿਚ ਵੱਡਾ ਇਨਕਲਾਬ ਆਵੇਗਾ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫ਼ਰੰਟ ਤੇ ਫੇਲ ਰਹੀ ਹੈ, ਇਹ ਹੱਕ ਮੰਗਣ ਵਾਲਿਆਂ ਨੂੰ ਸਿਰਫ ਕੁੱਟਣਾ ਜਾਣਦੀ ਹੈ। ਜਿਸਦਾ ਤਾਜ਼ਾ ਸਬੂਤ ਅਧਿਆਪਕਾ ਤੇ ਹੋਇਆ ਤਸ਼ਦੱਦ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕਰ ਰਹੀ। ਅਧਿਆਪਕ ਪਿਛਲੇ ਕਈ ਮਹੀਨਿਆਂ ਤੋਂ ਮੋਹਾਲੀ ‘ਚ ਧਰਨੇ ‘ਤੇ ਬੈਠੇ ਹਨ ਤੇ ਕੱਲ੍ਹ ਮੁੱਖ ਮੰਤਰੀ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ ਤਾਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਾ ਪਿਆ। ਜਿਸ ਤੋਂ ਬਾਅਦ ਰਾਤ 12 ਵਜੇ ਮੁਲਾਕਾਤ ਕੀਤੀ ਗਈ | ਪਰ ਹੱਲ ਕੁਝ ਨਹੀਂ ਨਿਕਲਿਆ।ਇਸ ਮੌਕੇ ਤੇ ਲਾਲਜੀਤ ਸਿੰਘ ਭੁੱਲਰ ਹਲਕਾ ਇੰਚਾਰਜ ਪੱਟੀ ,ਰਣਜੀਤ ਸਿੰਘ ਚੀਮਾ,ਮਨਜਿੰਦਰ ਸਿੰਘ ਲਾਲਪੁਰਾ,ਸਵਰਨ ਸਿੰਘ ਧੁੰਨ, ਨਰੇਸ਼ ਕਟਾਰੀਆ ਜੀਰਾ,ਡ,ਕਸ਼ਮੀਰ ਸਿੰਘ ਸੋਹਲ ਤਰਨਤਾਰਨ , ਹਰਪ੍ਰੀਤ ਸਿੰਘ ਤਰਨਤਾਰਨ ,ਸੁਰਿੰਦਰ ਪਾਲ ਕੌਰ ਭੁੱਲਰ ,ਗੁਰਦੇਵ ਸਿੰਘ ਸੰਧੂ ਆਦਿ ਨੇ ਪਾਰਟੀ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ।

Related posts

ਨਸ਼ੇ ਦੇ ਵੱਡੇ ਮਗਰਮੱਛਾਂ ਦੀ ਸਰਪ੍ਰਸਤੀ ਕਰ ਰਿਹੈ ਕੇਂਦਰ : ਰੰਧਾਵਾ

editor

ਮੁੱਖ ਮੰਤਰੀ ਵੱਲੋਂ ਪ੍ਰਬੰਧਕੀ ਸਕੱਤਰਾਂ ਨੂੰ ਸੂਬੇ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ 100 ਦਿਨ ਦਾ ਖਾਕਾ ਤਿਆਰ

editor

ਅਫਗਾਨਿਸਤਾਨ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ : ਡਾ. ਓਬਰਾਏ

editor