India

24 ਘੰਟੇ ’ਚ ਮਿਲੇ ਨੌਂ ਹਜ਼ਾਰ ਨਵੇਂ ਕੇਸ, 437 ਦੀ ਮੌਤ, ਦੇਸ਼ ’ਚ ਲੱਗ ਚੁੱਕੀਆਂ ਹਨ ਕੋਰੋਨਾ ਵੈਕਸੀਨ ਦੀਆਂ 119.17 ਕਰੋੜ ਡੋਜ਼

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੇ ਮਾਮਲਿਆਂ ’ਚ ਕਮੀ ਬਰਕਰਾਰ ਹੈ। ਪਿਛਲੇ ਤਿੰਨ ਦਿਨਾਂ ਤੋਂ 10 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਮਿਲ ਰਹੇ ਹਨ। ਹਾਲਾਂਕਿ, ਦੋ ਦਿਨ ਪਹਿਲਾਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਵਿਚ ਕੁਝ ਜ਼ਿਆਦਾ 9,283 ਨਵੇਂ ਮਾਮਲੇ ਮਿਲੇ ਹਨ। ਇਸ ਦੌਰਾਨ 437 ਲੋਕਾਂ ਦੀ ਜਾਨ ਵੀ ਗਈ ਹੈ, ਜਿਨ੍ਹਾਂ ’ਚ 370 ਮੌਤਾਂ ਇਕੱਲੇ ਕੇਰਲ ਤੋਂ ਹਨ। ਕੇਰਲ ’ਚ ਵੀ ਪਹਿਲਾਂ ਹੋਈਆਂ ਮੌਤਾਂ ਨੂੰ ਨਵੇਂ ਅੰਕੜਿਆਂ ਨਾਲ ਮਿਲਾ ਕੇ ਜਾਰੀ ਕੀਤਾ ਜਾ ਰਿਹਾ ਹੈ, ਇਸ ਲਈ ਗਿਣਤੀ ਵੱਧ ਰਹੀ ਹੈ।ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਇਕ ਦਿਨ ਵਿਚ ਸਰਗਰਮ ਮਾਮਲਿਆਂ ਵਿਚ 2,103 ਦੀ ਗਿਰਾਵਟ ਆਈ ਹੈ ਅਤੇ ਐਕਟਿਵ ਕੇਸ ਘੱਟ ਕੇ ਸਿਰਫ਼ 1,11, 481 ਰਹਿ ਗਏ ਹਨ ਜਿਹੜੇ ਕੁਲ ਮਾਮਲਿਆਂ ਦਾ 0.32 ਫ਼ੀਸਦੀ ਹੈ। 537 ਦਿਨਾਂ ਵਿਚ ਸਰਗਰਮ ਮਾਮਲਿਆਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ਵੱਧ ਰਹੀ ਹੈ, ਮੌਤ ਦਰ ਸਥਿਰ ਬਣੀ ਹੋਈ ਹੈ ਅਤੇ ਰੋਜ਼ਾਨਾ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ ਵੀ ਇਕ ਫ਼ੀਸਦੀ ਤੋਂ ਹੇਠਾਂ ਬਰਕਰਾਰ ਹੈ।ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਤਕ ਦੇ ਅੰਕੜਿਆਂ ਮੁਤਾਬਕ ਹਾਲੇ ਤਕ ਦੇਸ਼ ਵਿਚ ਕੋਰੋਨਾ ਰੋਕੂ ਵੈਕਸੀਨ ਦੀਆਂ ਕੁਲ 119.17 ਕਰੋੜ ਡੋਜ਼ ਲਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ 77.44 ਕਰੋੜ ਪਹਿਲੀ ਅਤੇ 41.73 ਕਰੋੜ ਦੂਜੀ ਸ਼ਾਮਲ ਹੈ ਯਾਨੀ 41.73 ਕਰੋੜ ਲੋਕਾਂ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ।

Related posts

ਹਿਮਾਚਲ ‘ਚ ਭਾਰੀ ਬਰਫ਼ਬਾਰੀ ਨਾਲ ਡਿੱਗਾ ਤਾਪਮਾਨ, ਗੁਜਰਾਤ ਰਾਜਸਥਾਨ ‘ਚ ਬਾਰਿਸ਼ ਦਾ ਅਲਰਟ

editor

36 ਘੰਟਿਆਂ ਦੀ ਹਿਰਾਸਤ ਤੋਂ ਬਾਅਦ ਪ੍ਰਿਅੰਕਾ ਗਾਂਧੀ ਗ੍ਰਿਫ਼ਤਾਰ

editor

ਕਿਸਾਨਾਂ ਦੇ ਪ੍ਰਦਰਸ਼ਨ ’ਤੇ ਐੱਨਐੱਚਆਰਸੀ ਨੇ ਦਿੱਲੀ, ਯੂਪੀ ਤੇ ਹਰਿਆਣਾ ਨੂੰ ਭੇਜਿਆ ਨੋਟਿਸ,

editor