India

29 ਨਵੰਬਰ ਨੂੰ 60 ਟ੍ਰੈਕਟਰ ਕਰਨਗੇ ਸੰਸਦ ਵੱਲ ਮਾਰਚ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਕਿਸਾਨ ਜਥੇਬੰਦੀਆਂ ਨੇ ਆਪਣਾ ਅੰਦੋਲਨ ਖ਼ਤਮ ਨਹੀਂ ਕੀਤਾ ਹੈ। ਤਾਜ਼ਾ ਖ਼ਬਰ ਇਹ ਹੈ ਕਿ 29 ਨਵੰਬਰ ਨੂੰ ਕਿਸਾਨਾਂ ਨੇ ਸੰਸਤ ਤਕ ਟ੍ਰੈਕਟਰ ਮਾਰਚ ਲੈ ਜਾਣ ਦਾ ਐਲਾਨ ਕੀਤਾ ਹੈ। ਇਸੇ ਦਿਨ ਤੋਂ ਸੰਸਤ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਰਾਕੇਸ਼ ਟਿਕੈਤ (Rakesh Tikait) ਨੇ ਇਹ ਐਲਾਨ ਕੀਤਾ। ਘੱਟੋ-ਘੱਟ ਸਮਰਥਨ ਮੁੱਲ ਯਾਨੀ MSP ਦੇ ਮੁੱਦੇ ‘ਤੇ ਸਰਕਾਰ ਉੱਪਰ ਦਬਾਅ ਬਣਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਬਕੌਲ ਰਾਕੇਸ਼ ਟਿਕੌਤ, ਹੋਰਨਾਂ ਮੰਗਾਂ ਤੋਂ ਇਲਾਵਾ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਲਈ ਦਬਾਅ ਬਣਾਉਣ ਲਈ ਟ੍ਰੈਕਟਰ ਮਾਰਚ ਦੇ ਇਕ ਹਿੱਸੇ ਦੇ ਰੂਪ ‘ਚ 60 ਟ੍ਰੈਕਟਰ ਰਾਸ਼ਟਰੀ ਰਾਜਧਾਨੀ ਤੋਂ ਸੰਸਦ ਜਾਣਗੇ।ਹਾਲਾਂਕਿ ਟਿਕੈਟ ਨੇ ਇਹ ਵੀ ਕਿਹਾ ਹੈ ਕਿ MSP ਤੇ 700 ਕਿਸਾਨਾਂ ਦੀ ਮੌਤ ਵੀ ਸਾਡਾ ਮੁੱਦਾ ਹੈ। ਸਰਕਾਰ ਨੂੰ ਇਸ ‘ਤੇ ਵੀ ਗੱਲ ਕਰਨੀ ਚਾਹੀਦੀ ਹੈ। 26 ਜਨਵਰੀ ਤੋਂ ਪਹਿਲਾਂ ਤਕ ਜੇਕਰ ਸਰਕਾਰ ਮੰਨ ਜਾਵੇਗੀ ਤਾਂ ਅਸੀਂ ਚਲੇ ਜਾਵਾਂਗੇ।ਪੂਰੀ ਪਲਾਨਿੰਗ ਦਾ ਐਲਾਨ ਕਰਦੇ ਹੋਏ ਰਾਕੇਸ਼ ਟਿਕੈਤ (Rakesh Tikait) ਨੇ ਕਿਹਾ, ਟ੍ਰੈਕਟਰ ਉਨ੍ਹਾਂ ਸੜਕਾਂ ਤੋਂ ਲੰਘਣਗੇ ਜਿਨ੍ਹਾਂ ਨੂੰ ਸਰਕਾਰ ਨੇ ਖੋਲ੍ਹ ਦਿੱਤਾ ਹੈ। ਸਾਡੇ ਉੱਪਰ ਸੜਕਾਂ ਜਾਮ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਅਸੀਂ ਰਾਹ ਨਹੀਂ ਰੋਕਿਆ। ਸੜਕਾਂ ਜਾਮ ਕਰਨਾ ਸਾਡਾ ਅੰਦੋਲਨ ਨਹੀਂ ਹੈ। ਸਾਡਾ ਅੰਦੋਲਨ ਸਰਕਾਰ ਨਾਲ ਗੱਲ ਕਰਨ ਦਾ ਹੈ। ਅਸੀਂ ਸਿੱਧੇ ਸੰਸਦ ਜਾਵਾਂਗੇ।ਰਾਕੇਸ਼ ਟਿਕੈਤ ਨੇ ਅੱਗੇ ਕਿਹਾ ਕਿ ਪਿਛਲੀ ਵਾਰ 200 ਲੋਕਾਂ ਨੇ ਸੰਸਦ ਦੇ ਬਾਹਰ ਧਰਨਾ ਦਿੱਤਾ ਸੀ, ਇਸ ਵਾਰ ਇਕ ਹਜ਼ਾਰ ਲੋਕ ਸੰਸਦ ਜਾਣਗੇ। ਅਸੀਂ MSP ‘ਤੇ ਸਰਕਾਰ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਾਂ। ਇਸ ਤੋਂ ਇਲਾਵਾ, ਪਿਛਲੇ ਇਕ ਸਾਲ ਵਿਚ ਹੋਈਆਂ ਘਟਨਾਵਾਂ, ਜਿਸ ਵਿਚ 750 ਕਿਸਾਨ ਮਾਰੇ ਗਏ, ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਦੱਸ ਦੇਈਏ, ਸੰਯੁਕਤ ਕਿਸਾਨ ਮੋਰਚੇ ਨੇ ਵੀ ਆਪਣੇ ਵਿਰੋਧ ਪ੍ਰਦਰਸ਼ਨ ਦੇ ਪ੍ਰੋਗਰਾਮ ‘ਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕੀਤਾ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੰਸਦ ਦੀ ਸੁਰੱਖਿਆ ਨੂੰ ਦੇਖਦੇ ਹੋਏ 29 ਨਵੰਬਰ ਨੂੰ ਹੰਗਾਮਾ ਹੋ ਸਕਦਾ ਹੈ। ਪਿਛਲੀ ਵਾਰ 26 ਜਨਵਰੀ ਨੂੰ ਕਿਸਾਨਾਂ ਨੇ ਅੰਦੋਲਨ ਦੇ ਨਾਂ ‘ਤੇ ਭਾਰੀ ਹੰਗਾਮਾ ਕੀਤਾ ਸੀ।

Related posts

ਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ, ਦਹਾਕਿਆਂ ਤਕ ਤਾਕਤਵਰ ਬਣੀ ਰਹੇਗੀ ਭਾਜਪਾ, ਭੁਲੇਖੇ ‘ਚ ਜੀਅ ਰਹੇ ਰਾਹੁਲ ਗਾਂਧੀ

editor

2004 ‘ਚ ਸੋਨੀਆ ਗਾਂਧੀ ਨੂੰ ਬਣਨਾ ਚਾਹੀਦਾ ਸੀ ਪੀਐੱਮ

editor

ਨੀਂਹ ਪੱਥਰ ਸਾਬਿਤ ਹੋਵੇਗਾ ਰੂਸੀ ਰਾਸ਼ਟਰਪਤੀ ਪੁਤਿਨ ਦਾ ਭਾਰਤ ਦੌਰਾ

editor