Articles Bollywood

46 ਸਾਲਾ ਬਾਲੀਵੁੱਡ ਹੀਰੋਇਨ ਪ੍ਰੀਟੀ ਜ਼ਿੰਟਾ ਜੁੜਵਾਂ ਬੱਚਿਆਂ ਦੀ ਮਾਂ ਬਣੀ !

ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਮਾਂ ਬਣ ਗਈ ਹੈ। 46 ਸਾਲਾ ਪ੍ਰੀਤੀ ਦੇ ਘਰ ਨੇ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ (ਇੱਕ ਕੁੜੀ ਤੇ ਇੱਕ ਮੁੰਡਾ) ਨੂੰ ਜਨਮ ਦਿੱਤਾ ਹੈ। ਪ੍ਰੀਤੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ। ਉਸ ਨੇ ਲਿਖਿਆ, ‘ਮੈਂ ਅੱਜ ਦੀ ਸਭ ਤੋਂ ਵੱਡੀ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਜੀਨ ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਸਾਡੇ ਦਿਲ ਸ਼ੁਕਰਗੁਜ਼ਾਰ ਅਤੇ ਪਿਆਰ ਨਾਲ ਭਰ ਗਏ ਹਨ ਕਿਉਂਕਿ ਅਸੀਂ ਆਪਣੇ ਜੁੜਵਾਂ ਬੱਚਿਆਂ ਜੈ ਜ਼ਿੰਟਾ ਗੁਡਨਫ ਅਤੇ ਜੀਆ ਜ਼ਿੰਟਾ ਗੁਡਨਫ ਦਾ ਸਾਡੇ ਪਰਿਵਾਰ ਵਿੱਚ ਸਵਾਗਤ ਕਰ ਰਹੇ ਹਾਂ।

ਇਸ ਤੋਂ ਬਾਅਦ ਪ੍ਰੀਤੀ ਨੇ ਲਿਖਿਆ, ਅਸੀਂ ਜ਼ਿੰਦਗੀ ਦੇ ਇਸ ਨਵੇਂ ਪੜਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਇਸ ਖੂਬਸੂਰਤ ਯਾਤਰਾ ਲਈ ਡਾਕਟਰਾਂ, ਨਰਸਾਂ ਅਤੇ ਸਾਡੇ ਸਰੋਗੇਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਬਹੁਤ ਸਾਰਾ ਪਿਆਰ।

ਵਰਨਣਯੋਗ ਹੈ ਕਿ ਪ੍ਰੀਤੀ ਜ਼ਿੰਟਾ ਨੇ 29 ਫਰਵਰੀ 2016 ਨੂੰ ਲਾਸ ਏਂਜਲਸ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਆਪਣੇ ਤੋਂ 10 ਸਾਲ ਛੋਟੇ ਅਮਰੀਕਨ ਨਾਗਰਿਕ ਜੀਨ ਗੁਡੈਨਫ ਨਾਲ ਵਿਆਹ ਕੀਤਾ ਸੀ। ਇਹ ਵਿਆਹ ਰਾਜਪੂਤੀ ਅੰਦਾਜ਼ ‘ਚ ਹੋਇਆ ਸੀ। ਇਹ ਵਿਆਹ ਗੁਪਤ ਤਰੀਕੇ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਕਰੀਬ 6 ਮਹੀਨੇ ਬਾਅਦ ਮੀਡੀਆ ‘ਚ ਆਈਆਂ ਸਨ। ਇਸ ਵੇਲੇ ਉਹ ਦੋਵੇਂ ਅਮਰੀਕਾ ਰਹਿੰਦੇ ਹਨ। ਜੀਨ ਲਾਸ ਏਂਜਲਸ ਵਿੱਚ ਪੇਸ਼ੇ ਤੋਂ ਇੱਕ ਫਾਇਨੈਂਸ਼ੀਅਲ ਐਨਾਲਿਸਟ ਹੈ।

ਪ੍ਰੀਤੀ ਜਿੰਟਾ ਨੇ 1998 ‘ਚ ਆਈ ਫਿਲਮ ‘ਦਿਲ ਸੇ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। 2018 ‘ਚ ਆਈ ਫਿਲਮ ‘ਭਈਆਜੀ ਸੁਪਰਹਿੱਟ’ ਉਨ੍ਹਾਂ ਦੀ ਆਖਰੀ ਫਿਲਮ ਸੀ।

Related posts

ਦਲ ਬਦਲੂ, ਨੈਤਿਕਤਾ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ

admin

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਲੈ ਕੇ ਆਇਆ ਨਵਾਂ ਅਪਡੇਟ

editor

ਗਾਇਕੀ ਦੇ ਖੇਤਰ ਵਿੱਚ ਛਾਅ ਰਿਹੈ ‘ਕੋਰ ਆਲਾ ਮਾਨ’

admin