India

5000 ਕੁੜੀਆਂ ਦੀ ਖ਼ਰੀਦੋ ਫਰੋਖ਼ਤ, 10 ਵਿਆਹ ਤੇ 100 ਪ੍ਰੇਮਿਕਾਵਾਂ ਵਾਲਾ ਗ੍ਰਿਫ਼ਤਾਰ

ਇੰਦੌਰ – 25 ਸਾਲ ਪਹਿਲੇ ਬੰਗਲਾਦੇਸ਼ ਤੋਂ ਆਇਆ ਤੇ ਮੁੰਬਈ ਦੇ ਨਾਲਾ ਸੁਪਾਰਾ ਖੇਤਰ ਦੀ ਤੰਗ ਬਸਤੀ ਵਿਚ ਰਹਿਣ ਵਾਲਾ ਮਨੁੱਖੀ ਤਸਕਰੀ ਤੇ ਦੇਹ ਵਪਾਰ ਦੇ ਧੰਦੇ ਦਾ ਮੁੱਖ ਦੋਸ਼ੀ ਵਿਜੇ ਕੁਮਾਰ ਦੱਤ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸਾਥੀ ਬਬਲੂ ਨਾਲ ਸੋਮਵਾਰ ਦੇਰ ਰਾਤ ਫੜ ਲਿਆ ਗਿਆ ਹੈ। ਐੱਸਆਈਟੀ ਨੇ ਦੋਵਾਂ ਨੂੰ ਬਾਣਗੰਗਾ ਖੇਤਰ ਦੀ ਕਾਲਿੰਦੀ ਗੋਲਡ ਸਿਟੀ ਵਿਚ ਰਹਿਣ ਵਾਲੇ ਉਵਿੰਲ ਠਾਕੁਰ ਦੇ ਘਰ ਤੋਂ ਗਿ੍ਰਫ਼ਤਾਰ ਕੀਤਾ। ਦੋਸ਼ੀ ਨੇ ਪੁੱਛਗਿੱਛ ਵਿਚ ਸਵੀਕਾਰ ਕੀਤਾ ਕਿ ਉਹ ਮੁਸਲਿਮ ਹੈ ਤੇ ਉਸਦਾ ਮੂਲ ਨਾਂ ਵਿਜੇ ਕੁਮਾਰ ਦੱਤ ਨਹੀਂ, ਕੁਝ ਹੋਰ ਹੈ। ਵਿਜੇ ਨੇ ਪੰਜ ਹਜ਼ਾਰ ਤੋਂ ਜ਼ਿਆਦਾ ਕੁੜੀਆਂ ਦੀ ਖ਼ਰੀਦੋ ਫਰੋਖਤ ਤੇ ਉਨ੍ਹਾਂ ਤੋਂ ਦੇਹ ਵਪਾਰ ਕਰਵਾਉਣ ਦੀ ਗੱਲ ਸਵੀਕਾਰ ਕੀਤੀ ਹੈ। ਮੁੰਬਈ ਤੇ ਸੂਰਤ ਵਿਚ ਦਲਾਲ ਜ਼ਿਆਦਾ ਹੋਣ ਕਾਰਨ ਇੰਦੌਰ ਵਿਚ ਉਹ ਦੇਹ ਵਪਾਰ ਦਾ ਮੁੱਖ ਅੱਡਾ ਬਣਾਉਣਾ ਚਾਹੁੰਦਾ ਸੀ। ਉਹ ਇੰਦੌਰ ਤੋਂ ਸੂਰਤ, ਰਾਜਸਥਾਨ, ਮੁੰਬਈ ਸਮੇਤ ਹੋਰ ਸੈਰ-ਸਪਾਟਾ ਵਾਲੀਆਂ ਥਾਵਾਂ ’ਤੇ ਕੁੜੀਆਂ ਦੀ ਸਪਲਾਈ ਚੇਨ ਬਣਾਉਣ ਦੀ ਤਿਆਰੀ ਵਿਚ ਸੀ।ਆਈਜੀ ਹਰੀਨਾਰਾਇਣਾਚਾਰੀ ਮਿਸ਼ਰ ਮੁਤਾਬਕ ਦੋਸ਼ੀ ਦੇ ਮੁਸਲਿਮ ਹੋਣ ਦੀ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਸਵੀਕਾਰ ਕੀਤਾ ਹੈ ਕਿ ਫਰਜ਼ੀ ਵੋਟਰ ਆਈਡੀ ਤੇ ਆਧਾਰ ਕਾਰਡ ਨਾਲ ਉਸ ਨੇ ਪਾਸਪੋਰਟ ਬਣਵਾਇਆ ਤੇ ਪਤਨੀ ਨਾਲ ਮਿਲਣ ਦੇ ਬਹਾਨੇ ਬੰਗਲਾਦੇਸ਼ ਜਾਣਾ ਸ਼ੁਰੂ ਕਰ ਦਿੱਤਾ। ਉਹ ਬੰਗਲਾਦੇਸ਼ ਦੀ ਸ਼ਬਾਨਾ ਤੇ ਬਖਤਿਆਰ ਜ਼ਰੀਏ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਨੌਕਰੀ ਦੇ ਬਹਾਨੇ ਭਾਰਤ ਬੁਲਾ ਕੇ ਦੇਹ ਵਪਾਰ ਵਿਚ ਧਕੇਲ ਦਿੰਦਾ ਸੀ। ਦੋਸ਼ੀ ਵਿਜੇ ਕੁਮਾਰ ਕਰੀਬ 10 ਮੁਟਿਆਰਾਂ ਨਾਲ ਵਿਆਹ ਕਰ ਚੁੱਕਾ ਹੈ, ਜਦਕਿ 100 ਤੋਂ ਜ਼ਿਆਦਾ ਉਸਦੀਆਂ ਪ੍ਰ੍ਰੇਮਿਕਾਵਾਂ ਹਨ। ਸਾਰਿਆਂ ਨੂੰ ਉਹ ਦੇਹ ਵਪਾਰ ਵਿਚ ਧਕੇਲ ਚੁੱਕਾ ਹੈ। ਦੋਸ਼ੀ ਨੇ ਇਹ ਵੀ ਦੱਸਿਆ ਕਿ ਉਸ ਨੇ ਇੰਦੌਰ, ਧਾਰ, ਆਲੀਰ9ਾਜਪੁਰ, ਝਾਬੂਆ, ਸੂਰਤ, ਅਹਿਮਦਾਬਾਦ, ਜੈਪੁਰ, ਬੈਂਗਲੁਰੂ ਸਮੇਤ ਵੱਖ-ਵੱਖ ਸ਼ਹਿਰਾਂ ਦੇ ਦਲਾਲਾਂ ਦੀ ਚੇਨ ਬਣਾ ਲਈ ਸੀ। ਆਈਜੀ ਮੁਤਾਬਕ, ਸੈਂਕੜੇ ਕੁੜੀਆਂ ਦਾ ਪਤਾ ਚੱਲਿਆ ਹੈ, ਜਿਨ੍ਹਾਂ ਨੂੰ ਵਿਜੇ ਨੇ ਦਲਾਲਾਂ ਜ਼ਰੀਏ ਵੱਖ-ਵੱਖ ਸ਼ਹਿਰਾਂ ਵਿਚ ਭੇਜਿਆ ਹੈ।

Related posts

ਉੱਤਰ, ਮੱਧ ਤੇ ਪੱਛਮੀ ਭਾਰਤ ‘ਚ ਅਗਲੇ ਚਾਰ ਦਿਨਾਂ ‘ਚ ਹਲਕੀ ਬਾਰਿਸ਼ ਦੇ ਆਸਾਰ

editor

ਕੋਰੋਨਾ ਨਾਲ ਹੋਈਆਂ ਮੌਤਾਂ ਨੂੰ ਮੈਡੀਕਲ ਲਾਪਰਵਾਹੀ ਨਹੀਂ ਮੰਨ ਸਕਦੇ, ਮੁਆਵਜ਼ੇ ਤੋਂ ਇਨਕਾਰ : ਸੁਪਰੀਮ ਕੋਰਟ

editor

24 ਘੰਟਿਆਂ ਦੌਰਾਨ 34 ਹਜ਼ਾਰ ਦੇ ਪਾਰ ਪੁੱਜਾ ਨਵੇਂ ਮਾਮਲਿਆਂ ਦਾ ਅੰਕੜਾ, 320 ਮਰੀਜ਼ਾਂ ਦੀ ਮੌਤ

editor