Bollywood

ਕੋਰਟ ਵਲੋਂ ਕੰਗਣਾ ਦੀ ਮਾਣਹਾਨੀ ਪਟੀਸ਼ਨ ਟ੍ਰਾਂਸਫਰ ਕਰਨ ਦੀ ਮੰਗ ਖਾਰਜ

ਮੁੰਬਈ – ਅਦਾਲਤ ਨੇ ਵੀਰਵਾਰ ਨੂੰ ਇੱਥੇ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਜਿਸ ’ਚ ਉਨ੍ਹਾਂ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਉਨ੍ਹਾਂ ਖ਼ਿਲਾਫ਼ ਦਾਖ਼ਲ ਅਪਰਾਧਿਕ ਮਾਣਹਾਨੀ ਮਾਮਲਾ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਸੀ। ਕੰਗਣਾ ਨੇ ਇਹ ਪਟੀਸ਼ਨ ਪਿਛਲੇ ਮਹੀਨੇ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਸਾਹਮਣੇ ਦਾਖ਼ਲ ਕੀਤੀ ਸੀ। ਇਸ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਮਾਮਲੇ ਦੀ ਸੁਣਵਾਈ ਕਰ ਰਹੇ ਮੈਜਿਸਟ੍ਰੇਟ ਕੋਰਟ ’ਤੇ ਭਰੋਸਾ ਨਹੀਂ ਰਿਹਾ ਕਿਉਂਕਿ ਉਸ ਨੇ ਜ਼ਮਾਨਤੀ ਅਪਰਾਧ ’ਚ ਪੇਸ਼ ਹੋਣ ’ਚ ਨਾਕਾਮਯਾਬ ਰਹਿਣ ’ਤੇ ਵਾਰੰਟ ਜਾਰੀ ਕਰਨ ਦੀ ਅਸਿੱਧੀ ਧਮਕੀ ਦਿੱਤੀ ਸੀ। ਅਖ਼ਤਰ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪਟੀਸ਼ਨ ’ਚ ਕੋਈ ਦਮ ਨਹੀਂ ਹੈ ਤੇ ਇਹ ਸ਼ੁਰੂਆਤ ’ਚ ਹੀ ਖਾਰਜ ਕਰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਪਟੀਸ਼ਨ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਰਟ ਦੇ ਸਾਹਮਣੇ ਕਾਰਵਾਈ ਮੁਅੱਤਲ ਕਰਨ ਦੇ ਮਕਸਦ ਨਾਲ ਦਾਖ਼ਲ ਕੀਤਾ ਗਿਆ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕੰਗਣਾ ਦੀ ਪਟੀਸ਼ਨ ਖਾਰਜ ਕਰ ਦਿੱਤੀ। ਹਾਲਾਂਕਿ ਵਿਸਥਾਰਤ ਹੁਕਮ ਅਜੇ ਮੁਹਈਆ ਨਹੀਂ ਕਰਵਾਏ ਗਏ।

76 ਸਾਲਾ ਜਾਵੇਦ ਅਖ਼ਤਰ ਨੇ ਪਿਛਲੇ ਸਾਲ ਨਵੰਬਰ ’ਚ ਅਦਾਲਤ ’ਚ ਸ਼ਿਕਾਇਤ ਦਰਜ ਕੀਤੀ ਸੀ। ਇਸ ’ਚ ਦਾਅਵਾ ਕੀਤਾ ਗਿਆ ਸੀ ਕੰਗਣਾ ਨੇ ਟੈਲੀਵਿਜ਼ਨ ’ਚ ਇਕ ਇੰਟਰਵਿਊ ’ਚ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦਿੱਤਾ ਸੀ ਜਿਸ ਨੇ ਕਥਿਤ ਤੌਰ ’ਤੇ ਉਨ੍ਹਾਂ ਦਾ ਅਕਸ ਖ਼ਰਾਬ ਕੀਤਾ। ਇਸ ਸ਼ਿਕਾਇਤ ’ਤੇ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਸੁਣਵਾਈ ਕਰ ਰਹੀ ਹੈ। ਸ਼ਿਕਾਇਤ ਮੁਤਾਬਕ ਪਿਛਲੇ ਸਾਲ ਜੂਨ ’ਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲੈਣ ਤੋਂ ਬਾਅਦ ਇਕ ਇੰਟਰਵਿਊ ਦੌਰਾਨ ਕੰਗਣਾ ਨੇ ਬਾਲੀਵੁੱਡ ’ਚ ਮੌਜੂਦ ਕਥਿਤ ਧੜੇ ਦਾ ਜ਼ਿਕਰ ਕਰਦੇ ਹੋਏ ਜਾਵੇਦ ਅਖ਼ਤਰ ਦਾ ਨਾਂ ਲਿਆ ਸੀ।ਕੰਗਣਾ ਨੇ ਵੀ ਅਖ਼ਤਰ ਖ਼ਿਲਾਫ਼ ਮੈਟਰੋਪੋਲੀਟਿਨ ਮੈਜਿਸਟ੍ਰੇਟ ਕੋਰਟ ’ਚ ਜਵਾਬੀ ਸ਼ਿਕਾਇਤ ਦਾਖ਼ਲ ਕੀਤੀ ਸੀ ਜਿਸ ’ਚ ਉਨ੍ਹਾਂ ਨੇ ਵਸੂਲੀ ਤੇ ਧਮਕਾਉਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਆਪਣੇ ਇਕ ਸਹਿ-ਕਲਾਕਾਰ ਨਾਲ ਵਿਵਾਦ ਤੋਂ ਬਾਅਦ ਅਖ਼ਤਰ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਨੂੰ ਮੰਦਭਾਗੇ ਤੇ ਗ਼ਲਤ ਮਕਸਦ ਨਾਲ ਆਪਣੇ ਘਰ ਬੁਲਾਇਆ ਸੀ ਤੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਸੀ। ਸ਼ਿਕਾਇਤ ਮੁਤਾਬਕ ਅਖ਼ਤਰ ਨੇ ਕੰਗਣਾ ਨੂੰ ਆਪਣੇ ਸਹਿ-ਕਲਾਕਾਰ ਤੋਂ ਲਿਖਤੀ ਮਾਫ਼ੀ ਮੰਗਣ ਲਈ ਮਜਬੂਰ ਕੀਤਾ ਸੀ।

Related posts

ਪ੍ਰਿਅੰਕਾ ਚੋਪੜਾ ‘ਤੇ ਇਸ ਗੱਲ ਨੂੰ ਲੈ ਕੇ ਭੜਕ ਗਏ ਸੀ ਕਪਿਲ ਸ਼ਰਮਾ, ਗੁੱਸੇ ‘ਚ ਕਾਮੇਡੀਅਨ ਨੇ ਸੁੱਟਿਆ ਈਅਰਪੀਸ

editor

ਬੁਆਏਫਰੈਂਡ ਨਾਲ ਪੂਨਮ ਪਾਂਡੇ ਗ੍ਰਿਫਤਾਰ, ਲੌਕਡਾਊਨ ‘ਚ ਕੀਤਾ ਇਹ ਕਾਰਾ

admin

‘ਉਤਰਨ’ ਤੋਂ ਫੈਮਸ ਹੋਈ ਟੀਨਾ ਦੱਤਾ ਦਾ ਯੋਗਾ ਪੋਜ਼ ਵਾਇਰਲ

admin