Food

ਤੰਦੂਰੀ ਨਾਨ

ਸਮੱਗਰੀ : 50 ਗ੍ਰਾਮ ਮੈਦਾ, 3 ਚਮਚ ਸੋ੬ਫ, 250 ਗ੍ਰਾਮ ਦਹੀ੬, ਇਕ ਚਮਚ ਕਲੌ੬ਜੀ, ਮਿਠਾ ਸੋਡਾ ਲੋੜ ਅਨੁਸਾਰ, 50 ਗ੍ਰਾਮ ਚੀਨੀ, 3 ਚਮਚ ਮਗਜ਼, 250 ਗ੍ਰਾਮ ਆਟਾ, ਖਸਖਸ 3 ਚਮਚ, ਨਮਕ-ਮਿਰਚ-ਘੀ ਸਾਰੇ ਲੋੜ ਅਨੁਸਾਰ। ਵਿਧੀ : ਮੈਦੇ ਆਟੇ ਵਿਚ ਨਮਕ-ਘੀ-ਦਹੀ ਮਿਲਾ ਕੇ ਗੁੰਨ ਕੇ ਇਕ ਘੰਟੇ ਲਈ ਛੱਡ ਦਿਓ। ਫਿਰ ਮਿੱਠਾ ਸੋਡਾ ਮਿਲਾ ਕੇ ਗੁੰਨੋ। ਇਸਨੂੰ ਇੰਨਾ ਕੁ ਗੁੰਨੋ ਕਿ ਰਬੜ ਵਰਕਾ ਲਚਕੀਲਾ ਹੋ ਜਾਵੇ। ਫਿਰ ਦਹੀ ਤੇ ਘੀ ਨੂੰ ਮਿਲਾ ਕੇ ਇਕ ਪਾਸੇ ਰੱਖ ਲਵੋ। ਹੁਣ ਖਸਖਸ, ਕਲੋ੬ਜੀ, ਜ਼ੀਰਾ ਤੇ ਮੱਗਜ਼ ਸਭ ਨੂੰ ਮਿਲਾ ਕੇ ਗਿੱਲਾ ਕਰਕੇ ਇਕ ਪਾਸੇ ਰੱਖ ਲਵੋ। ਹੁਣ ਆਟੇ ਦੇ ਪੇੜੇ ਬਣਾ ਕੇ ਨਾਨ ਦੀ ਸ਼ਕਲ ਬਣਾ ਕੇ ਘੀ-ਦਹੀ੬ ਨਾਲ ਚੋਪੜ ਲਵੋ ਅਤੇ ਥੋੜ੍ਹਾ ਥੋੜ੍ਹਾ ਮਸਾਲਾ ਲਗਾ ਲਵੋ। ਤੰਦੂਰ ਦੀ ਅੱਗ ਹਲਕੀ ਰੱਖੋ। ਫਿਰ ਨਾਨ ਨੂੰ ਤੰਦੂਰ ਵਿਚ ਲਗਾ ਲਵੋ। ਜਦੋ੬ ਚਿੱਟੇ ਇਹ ਚਿੱਟੇ ਹੋ ਜਾਣ ਅਤੇ ਜਦੋ੬ ਇਹ ਫੁੱਲਣ ਲੱਗ ਜਾਣ ਤਾ੬ ਤੰਦੂਰ ਵਿਚੋ੬ ਬਾਹਰ ਕੱਢ ਲਵੋ। ਇਨ੍ਹਾ ਨੂੰ ਤੁਸੀ੬ ਗਰਮਾ ਗਰਮ ਪਰੋਸ ਸਕਦੇ ਹੋ। ਚਾਹੋ ਤਾ੬ ਤੁਸੀ੬ ਇਸ ਨੂੰ ਮੱਖਣ ਨਾਲ ਚੋਪੜ ਸਕਦੇ ਹੋ।

Related posts

ਇਡਲੀ ਪਿੱਜ਼ਾ

admin

ਬ੍ਰੈਡ ਪੈਟੀਜ਼

admin

ਪਾਈਨਐਪਲ  ਖਾਓ – ਬੀਮਾਰੀ ਭਜਾਓ

admin