Australia

ਨਿਊ ਸਾਊਥ ਵੇਲਜ਼ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਖੁੱਲ੍ਹ ਗਿਆ !

ਸਿਡਨੀ – ਨਿਊ ਸਾਊਥ ਵੇਲਜ਼ ਦੇ ਵਿੱਚ 100 ਤੋਂ ਵੀ ਜ਼ਿਆਦਾ ਦਿਨਾਂ ਦੀ ਤਾਲਾਬੰਦੀ ਤੋਂ ਬਾਅਦ ਅੱਜ ਸੋਮਵਾਰ ਨੂੰ ਪਹਿਲੀ ਵਾਰ ਜਿੰਮ, ਕੈਫੇ, ਹੇਅਰ ਡਰੈਸਰ ਸਟੋਰ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਫਿਰ ਤੋਂ ਖੁੱਲ੍ਹ ਗਏ ਹਨ। ਨਿਊ ਸਾਊਥ ਵੇਲਜ਼ ਸੂਬੇ ਵਿਚ ਰਹਿਣ ਵਾਲੇ 16 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ 70 ਫ਼ੀਸਦੀ ਲੋਕਾਂ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ। ਇਸ ਨੂੰ ਦੇਖਦੇ ਹੋਏ ਨਿਊ ਸਾਊਥ ਵੇਲਜ਼ ਸਰਕਾਰ ਨੇ ਇਨ੍ਹਾਂ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਸਿਡਨੀ ਵਿਚ ਤਾਲਾਬੰਦੀ 26 ਜੂਨ ਨੂੰ ਸ਼ੁਰੂ ਹੋਈ ਸੀ। ਅੱਜ ਸੋਮਵਾਰ ਤੱਕ 73.5 ਫ਼ੀਸਦੀ ਆਬਾਦੀ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ ਅਤੇ 90 ਫ਼ੀਸਦੀ ਲੋਕਾਂ ਨੂੰ ਟੀਕੇ ਦੀ ਘੱਟ ਤੋਂ ਘੱਟ ਇਕ ਖ਼ੁਰਾਕ ਲੱਗ ਚੁੱਕੀ ਹੈ। ਜਿਵੇਂ ਹੀ 80 ਫ਼ੀਸਦੀ ਲੋਕਾਂ ਦਾ ਟੀਕਕਰਨ ਹੋ ਜਾਏਗਾ, ਕੋਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਹੋਰ ਪਾਬੰਦੀਆਂ ਵੀ ਹਟਾ ਦਿੱਤੀਆਂ ਜਾਣਗੀਆਂ। ਨਿਊ ਸਾਊਥ ਵੇਲਜ਼ ਦੇ ਲੋਕ ਪਿਛਲੇ ਸਾਲ ਮਾਰਚ ਦੇ ਬਾਅਦ ਪਹਿਲੀ ਵਾਰ ਵਿਦੇਸ਼ ਯਾਤਰਾ ‘ਤੇ ਜਾ ਸਕਣਗੇ।

ਵਰਨਣਯੋਗ ਹੈ ਕਿ ਬੀਤੇ 24 ਘੰਟੇ ਵਿਚ ਨਿਊ ਸਾਊਥ ਵੇਲਜ਼ ਵਿਚ ਕੋਰੋਨਾ ਦੇ 496 ਮਾਮਲੇ ਸਾਹਮਣੇ ਆਏ ਹਨ ਅਤੇ 8 ਪੀੜਤਾਂ ਦੀ ਮੌਤ ਹੋ ਗਈ ਹੈ ਜਦਕਿ ਵਿਕਟੋਰੀਆ ਵਿਚ ਅੱਜ ਕੋਰੋਨਾ ਦੇ 1612 ਮਾਮਲੇ ਆਏ ਅਤੇ 8 ਲੋਕਾਂ ਦੀ ਮੌਤ ਹੋ ਗਈ ਹੈ।

Related posts

‘ਕਵਾਡ’: 17 ਸਾਲ ਪਹਿਲਾਂ ‘ਡ੍ਰੈਗਨ’ ਖਿਲਾਫ਼ ਕਿਵੇਂ ਨਾਲ ਆਏ ਸੀ ਇਹ 4 ਵੱਡੇ ਦੇਸ਼?

editor

ਸਿਡਨੀ ‘ਚ ਕੋਵਿਡ ਪਾਬੰਦੀਆਂ ‘ਚ ਢਿੱਲ ਦੇਣ ਦੀ ਤਿਆਰੀ

admin

AUSTRALIA DAY 2021

admin