Technology

ਟਰੰਪ ਲਾਂਚ ਕਰਨਗੇ ‘ਟਰੂਥ ਸੋਸ਼ਲ’ ਸੋਸ਼ਲ ਮੀਡੀਆ ਪਲੇਟਫ਼ਾਰਮ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਐਲਾਨ ਕੀਤਾ ਹੈ। ਟਰੰਪ ਆਪਣਾ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਜਾ ਰਹੇ ਹਨ। ਇਸ ਸੋਸ਼ਲ ਮੀਡੀਆ ਪਲੇਟਫਾਰਮ ਦਾ ਨਾਂ ‘ਟਰੂਥ ਸੋਸ਼ਲ’ ਰੱਖਿਆ ਗਿਆ ਹੈ। ਰੀਲੀਜ਼ ਦੇ ਅਨੁਸਾਰ ‘ਟਰੂਥ ਸੋਸ਼ਲ’ ਦਾ ਬੀਟਾ ਸੰਸਕਰਨ ਨਵੰਬਰ ਵਿਚ ਸੱਦੇ ਗਏ ਮਹਿਮਾਨਾਂ ਲਈ ਉਪਲਬਧ ਹੋਵੇਗਾ।

ਟਰੰਪ ਨੇ ਇਕ ਬਿਆਨ ‘ਚ ਕਿਹਾ ਕਿ ਅਸੀਂ ਇਕ ਅਜਿਹੀ ਦੁਨੀਆ ‘ਚ ਰਹਿੰਦੇ ਹਾਂ ਜਿੱਥੇ ਤਾਲਿਬਾਨ ਦੀ ਟਵਿਟਰ ‘ਤੇ ਵੱਡੀ ਮੌਜੂਦਗੀ ਹੈ, ਇਸ ਦੇ ਬਾਵਜੂਦ ਤੁਹਾਡੇ ਪਸੰਦੀਦਾ ਅਮਰੀਕੀ ਰਾਸ਼ਟਰਪਤੀ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ। ਸਾਬਕਾ ਰਾਸ਼ਟਰਪਤੀ ਨੂੰ ਇਸ ਸਾਲ ਦੀ ਸ਼ੁਰੂਆਤ ‘ਚ ਫੇਸਬੁੱਕ ਅਤੇ ਟਵਿਟਰ ‘ਤੇ ਬੈਨ ਕਰ ਦਿੱਤਾ ਗਿਆ ਸੀ।

ਟਰੰਪ ਨੇ ਇਕ ਬਿਆਨ ‘ਚ ਕਿਹਾ ਕਿ ਮੈਂ ਜਲਦ ਹੀ ‘ਟਰੂਥ ਸੋਸ਼ਲ’ ‘ਤੇ ਆਪਣੇ ਵਿਚਾਰ ਸਾਂਝੇ ਕਰਨ ਅਤੇ ਵੱਡੀਆਂ ਤਕਨੀਕੀ ਕੰਪਨੀਆਂ ਖਿਲਾਫ ਲੜਨ ਲਈ ਉਤਸ਼ਾਹਿਤ ਹਾਂ। ਟਰੰਪ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ‘ਟਰੂਥ ਸੋਸ਼ਲ’ ਦਾ ਬੀਟਾ ਵਰਜ਼ਨ ਨਵੰਬਰ ‘ਚ ਸੱਦੇ ਗਏ ਮਹਿਮਾਨਾਂ ਲਈ ਉਪਲੱਬਧ ਹੋਵੇਗਾ। ਇਸ ਨੂੰ ਅਗਲੇ ਸਾਲ ਦੀ ਸ਼ੁਰੂਆਤ ‘ਚ ਆਮ ਲੋਕਾਂ ਲਈ ਉਪਲੱਬਧ ਕਰਨ ਦੀ ਯੋਜਨਾ ਹੈ।

Related posts

Pen Drive ਦਾ ਇਸਤੇਮਾਲ ਕਰਨਾ ਪਿਆ ਮਹਿੰਗਾ, 1 ਸਾਲ ਦੀ ਜੇਲ੍ਹ ਸਮੇਤ ਠੁਕਿਆ 42 ਲੱਖ ਜੁਰਮਾਨਾ

admin

ਈ-ਸਿਮ ਧੋਖਾਧੜੀ: ਸਾਈਬਰ ਧੋਖਾਧੜੀ ਦਾ ਨਵਾਂ ਤਰੀਕਾ

admin

ਮਾਰਕ ਜ਼ੁਕਰਬਰਗ ਨੇ ਬਣਾਇਆ ਖਾਸ ਸਿਸਟਮ, ਚਿਹਰਾ ਪਛਾਣ ਕੇ ਖੋਲ੍ਹੇਗਾ ਦਰਵਾਜ਼ਾ

admin