Australia

ਵਿਕਟੋਰੀਆ ‘ਚ ਕੋਵਿਡ-19 ਦੇ 2297 ਨਵੇਂ ਕੇਸਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ !

ਮੈਲਬੌਰਨ – ਵਿਕਟੋਰੀਆ ਦੇ ਵਿੱਚ ਅੱਜ 2297 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਕੋਵਿਡ ਦੇ ਨਾਲ ਅੱਜ 11 ਮੌਤਾਂ ਹੋ ਗਈਆਂ ਹਨ। ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਆਸਟ੍ਰਲੀਆ ਦੇ ਵਿੱਚ ਰੋਜ਼ਾਨਾਂ ਕੇਸਾਂ ਦੀ ਹੁਣ ਤੱਕ ਦੀ ਗਿਣਤੀ ਨਾਲੋਂ ਅੱਜ ਆਏ ਕੋਵਿਡ ਕੇਸਾਂ ਦੀ ਗਿਣਤੀ ਸਭ ਤੋਂ ਜਿਆਦਾ ਹੈ ਅਤੇ ਅੱਜ ਆਏ 2297 ਕੋਵਿਡ ਕੇਸਾਂ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਵੇਲੇ ਵਾਇਰਸ ਦੇ 20,505 ਐਕਟਿਵ ਕੇਸ ਹਨ ਅਤੇ ਮੌਜੂਦਾ ਡੈਲਟਾ ਪ੍ਰਕੋਪ ਦੌਰਾਨ 125 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੱਲ੍ਹ ਸਿਹਤ ਅਧਿਕਾਰੀਆਂ ਦੁਆਰਾ ਪ੍ਰਾਪਤ 82,762 ਟੈਸਟ ਨਤੀਜਿਆਂ ਤੋਂ ਨਵੇਂ ਕੇਸਾਂ ਦੀ ਪਛਾਣ ਕੀਤੀ ਗਈ ਸੀ।

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਹੈ ਕਿ ਬੇਸ਼ੱਕ ਰਾਜ ਵਿੱਚ 2,297 ਨਵੇਂ ਕੋਵਿਡ-19 ਕੇਸ ਅਤੇ 11 ਮੌਤਾਂ ਦਾ ਸਭ ਤੋਂ ਵੱਧ ਰਿਕਾਰਡ ਦਰਜ ਕੀਤਾ ਗਿਆ ਹੈ ਪਰ ਇਸਦੇ ਬਾਵਜੂਦ ਵਿਕਟੋਰੀਆ ਅਗਲੇ ਹਫਤੇ ਲੌਕਡਾਊਨ ਤੋਂ ਬਾਹਰ ਆਉਣ ਦੇ ਲਈ ਆਪਣੇ ਰੋਡਮੈਪ ਦੀ ਪਾਲਣਾ ਕਰਨ ਦੇ ਰਾਹ ‘ਤੇ ਕਾਇਮ ਹੈ। ਪ੍ਰੀਮੀਅਰ ਨੇ ਅੱਜ ਸਵੇਰੇ ਜ਼ੋਰ ਦੇ ਕੇ ਕਿਹਾ ਕਿ ਅੱਜ ਆਏ ਕੇਸਾਂ ਦੇ ਨੰਬਰ ਲੌਕਡਾਉਨ ਨੂੰ ਮੁੜ ਖੋਲ੍ਹਣ ਲਈ ਰਾਜ ਦੇ ਰੋਡਮੈਪ ਨੂੰ ਪ੍ਰਭਾਵਤ ਨਹੀਂ ਕਰਨਗੇ ਅਤੇ ਨਾ ਹੀ ਮੈਲਬੌਰਨ ਦੀ ਤਾਲਾਬੰਦੀ ਅੱਗੇ ਵਧੇਗੀ। ਵਿਕਟੋਰੀਆ ਅਗਲੇ ਹਫਤੇ 70 ਪ੍ਰਤੀਸ਼ਤ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰ ਲਵੇਗਾ। ਐਂਡਰਿਊਜ਼ ਨੇ ਕਿਹਾ ਕਿ ਰਾਜ ਦੇ 90 ਪ੍ਰਤੀਸ਼ਤ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਕਟੋਰੀਅਨ ਲੋਕ ਪਹਿਲਾ ਟੀਕਾ ਲਗਾਉਣ ਦੇ ਰਾਹ ‘ਤੇ ਹਨ ਜਦਕਿ ਘੱਟੋ-ਘੱਟ ਇੱਕ ਖੁਰਾਕ ਲੈਣ ਵਾਲੇ 70 ਫੀਸਦੀ ਦੇ ਨਜ਼ਦੀਕ ਹਨ।

Related posts

ਨਿਊ ਸਾਉਥ ਵੇਲਜ਼ ‘ਚ ਕੋਵਿਡ ਦੇ 1257 ਨਵੇਂ ਕੇਸ ਤੇ 7 ਹੋ ਮੌਤਾਂ

admin

100 ਕਰੋੜ ਖੁਰਾਕ ਦਾ ਅੰਕੜਾ ਪਾਰ ਕਰਨ ‘ਤੇ ਮੌਰਿਸਨ ਵਲੋਂ ਮੋਦੀ ਨੂੰ ਵਧਾਈ

admin

ਨਿਊ ਸਾਊਥ ਵੇਲਜ਼ ਦੇ ਵਿੱਚ ਦਿਨੋ-ਦਿਨ ਵਧਦੇ ਜਾ ਰਹੇ ਨੇ ਕੋਵਿਡ-19 ਕੇਸ

admin